ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੪)

ਗਇਆ, ਜਾਇ ਖੜੋਤਾ ਚੁਪਾਤਾ, ਖਬਰਿ ਕਿਸੇ ਨਾ ਲੀਤੀ, ਉਠਿ ਆਇਆ। ਤਬਿ ਬਾਬੇ ਆਖਿਆ, “ਮਰਦਾਨਿਆ! ਰਬਾਬੁ ਵਜਾਇ। ਤਾ ਮਰਦਾਨੇ ਰਬਾਬ ਵਜਾਇਆ, ਰਾਗੁ ਸ੍ਰੀ ਰਾਗੁ ਕੀਤਾ, ਗੁਰੂ ਬਾਬੇ ਸਬਦੁ ਉਠਾਇਆ:

ਸਿਰੀ ਰਾਗੁ ਪਹਰੇ ਮਹਲਾ ੧ ਘਰੁ ੧॥

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਹੁਕਮਿ ਪਇਆ ਗਰਭਾਸਿ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤਾ ਖਸਮ ਸੇਤੀ ਅਰਦਾਸਿ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵਲਾ।ਨਾਮ ਰਜਾਦ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥ ਜੈਸੀ ਕਲਮ ਵੜ ਹੈ ਮਸਤਕਿ ਤੇਸੀ ਜੀਅੜੇ ਪਾਸਿ॥ ਕਹੁ ਨਾਨਕ ਪਾਣੀ ਪਹਿਲੇ ਪਹਰੇ ਹੁਕਮਿ ਪਇਆ ਗਰਭਾਸਿ॥੧॥ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਵਿਸਰਿ ਗਇਆ ਧਿਆਨੁ॥ ਹਥੋ ਹਥਿ ਨਚਾਈਐ ਵਣਜਾਰਿਆ ਮਿਤਾ ਜਿਉ ਜਸੁ ਘਰਿ ਕਾਨੁ॥ ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ॥ ਚੇਤਿ ਅਚੇਤ ਮੁੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ॥ ਕਹੁ ਨਾਨਕ ਪਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨ੨॥ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿ ਧਨ ਜੋਬਨ ਸਿਉ ਚਿਤੁ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤਾ ਬਧਾ ਛੁਟਹਿ ਜਿਤੁ॥ਹਰਿ ਕਾ ਨਾਮੁ ਨ ਚੇਤੇ ਪਾਣੀ ਬਿਕਲੁ ਭਇਆ ਸੰਮਾਇਆ॥ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥ ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ॥ ਕਹੁ ਨਾਨਕ ਤੀਜੇ ਪਹਰੈ ਪਾਣੀ ਧਨ ਜੋਬਨ ਸਿਉ ਚਿਤੁ॥੩॥ ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤਾ ਲਾਵੀ ਆਇਆ ਖੇਤੁ॥ ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤਾ ਕਿਸੈ ਨ ਮਿਲਿਆ ਭੇਤੁ॥ ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ॥ਝੂਠਾ ਰੁਦਨੁ ਹੋਆ ਦੋਆਲੋਂ ਖਿਨ ਮਹਿਭਇਆਪਰਾਇਆ॥ਸਾਈ ਵਸਤੁ ਪਰਾਪਤਿਹੋਈਜਿਸੁ ਸਿਉਲਾਇਆ ਹੇਤੁ॥ ਕਹੁ ਨਾਨਕ ਪਾਣੀ ਚਉਥੇ ਪਹਰੈ ਲਾਵੀ ਲੁਣਿਆਂ ਖੇਤੁ॥੪॥੧॥ ਜਬ ਭਲਕੁ ਹੋਆ, ਤਾਂ ਓਹੁ ਲੜਿਕਾ ਚਲਿਆ,ਤਾਂ ਦੇ ਪਿਟਦੇ ਨਿਕਲੇ। ਤਾਂ ਮਰਦਾਨੇ ਅਰਜ ਕੀਤੀ, ਆਖਿਓਸੁ, “ਜੀ ਇਸਦੇ ਬਾਬਿ ਕਿਆ ਵਰਤੀਕ ਅਲਤਾ ਪਏਂਦੇ ਆਹੇ, ਹਸਦੇ ਥੇ, ਖੇਡਦੇ ਥੇ। ਤਬਿ ਬਾਬੇ ਸਲੋਕੁ ਦਿੱਤਾ:ਸਲੋਕੁ॥ਜਿਤੁ ਮੁਹਿ ਮਿਲਨਿ ਮੁਬਾਰਖੀ ਲਖ ਮਿਲੈ ਆਸੀਸ॥ ਤੇਹੁ ਫਿਰਿ ਪਿਟਾਈਅਨ ਮਨੁ ਤਨੁ ਸਹੇ ਕਸੀਸਇਕ ਮੁਏ ਇਕ ਦਬਿਆ ਇਕ ਦਿਤੇ ਨਦੀ ਵਹਾਇ॥ ਗਇਆ ਮੁਬਾਰਖੀ ਨਾਨਕਾ ਭੀ ਸਚੇ ਨੂੰ ਸਲਾਹ॥੧॥*


*ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।