ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੧) ਬਿਨਾ ਕਿਉਂ ਕਰਿ ਹਰੀ ਹੋਵੇ? ਅਤੇ ਮਾਲੀ ਕਿਤਿ ਬਿਧਿ ਆਪਣਾ ਕਰਿ ਜਾਣੈ? ਤਬਿ ਬਾਬ ਪਉੜੀ ਤੀਜੀ ਅਖੀ:ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥ ਮਿੱਤ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥੨॥ ਤਬਿ ਚਤੁਰਦਾਸ ਪੰਡਤ ਕਹਿਆ, ਜੀ ਤੁਮ ਪਰਮੇਸਰ ਕ ਪਰਮਹੰਸ ਹੋ, ਅਤੇ ਜੀ ਅਸਾਡੀ ਮਤਿ ਇੰਦਆ ਕੀ ਜਿਤੀ ਹੋਈ ਮਲੀਣੁ ਹੈ, ਬਗੁਲੇ ਕੀ ਨਿਆਈਂ । ਤਬਿ ਬਾਬੇ ਪਉੜੀ ਚਉਥੀ ਅਖੀ : ਬਗੁਲੇ ਤੇ ਫੁਨਿ ਹੰਸੁਲਾ ਹੋਵੇ ਜੇ ਤੁ ਕਰਹਿ ਦਇਆਲਾ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥੪॥੧॥੯॥ ਤਬਿ ਫਿਰਿ ਪੰਡਤ ਬੋਲਿਆ, ਆਖਿਓਸ, ਜੀ ਤੁਮ ਪਰਮੇਸਰ ਕੇ ਭਗਤ ਹੋ, ਪਰੁ ਜੀ,ਇਸ ਨਗਰੀ ਕਉ ਭੀ ਪਵਿਤੁ ਕਰੁ,ਕੁਛ ਇਸ ਕਾ ਭੀ ਗੁਨੁ ਲੇਵਹੁ ॥ ਤਬਿ ਗੁਰੂ ਨਾਨਕ ਪੂਛਿਆ, 'ਇਸਕਾ ਗੁਨ ਕੈਸਾ ਹੈ ? ਤਬਿ ਪੰਡਿਤ ਕਹਿਆ, ਜੀ, ਇਸਕਾ ਗੁਨੁ ਵਿਦਿਆ ਹੈ; ਜਿਸ ਪੜੇ ਤੇ ਰਿਧਿ ਆਇ ਰਹੈ, ਅਤੇ ਜਹਾਂ ਬੈਠਹੁ ਤਹਾਂ ਸੰਸਾਰੁ ਮਾਨੈ, ਅਤੇ ਇਸ ਮਤੇ ਲਾਈ ਤੇ ਮਹੰਤ ਹੋਵਹੁ । ਤਬਿ ਬਾਬਾ ਬੋਲਿਆ : ਸਬਦੁ ਰਾਗੁ ਬਸੰਤ ਵਿਚ : ਬਸੰਤ ਹਿੰਡੋਲ ਮਹਲਾ ੧ ॥ ਰਾਜਾ ਬਾਲਕ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥ ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥ ਸੁਆਮੀ ਪੰਡਿਤ ਤੁਮ ਦੇਹ ਮਤੀ 1॥ ਕਿਨ ਬਿਧਿ ਪਾਵਹੁ ਪ੍ਰਾਨ ਪਤੀ ॥੧॥ ਰਹਾਉ ॥ ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰ ਪਾਇਆ ॥ ਚੰਦੁ ਸੂਰਜੁ ਦੁਇ ਘਰਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥ ਰਾਮ ਰਵੰਤ ਜਾਣੀਐ ਇਕ ਮਾਈ ਭੋਗੁ ਕਰੇਇ ॥ ਤਾਕੇ ਲਖਣ ਜਾਣੀਅਹਿ ਖਿਮਾ ਧਨੁ ਸੰਨ੍ਹੇਇ॥੩॥ ਕਹਿਆ ਸੁਣਹਿ ਨ ਖਾਇਆ ਮਾਨਹਿ ਤਿਹਿ ਸੇਤੀ ਵਾਸਾ ॥ ਪ੍ਰਣਵਤਿ ਨਾਨਕੁ ਦਾਸਨਿਦਾਸਾ ਖਿਨੁ ਤੋਲਾ ਖਿਨ ਮਾਸਾ ॥ ੪ ॥ ੩ ॥੧੧॥ ਤਬਿ ਫਿਰਿ ਚਤੁਰਦਾਸ ਪੰਡਤ ਬੇਨਤੀ ਕੀਤੀ, ਆਖਿਓਸੁ, “ਜੀ, ਏਹੁ ਜੋ ਅਸੀਂ ਸੰਸਾਰ ਕੇ ਤਾਈਂ ਪੜਾਵਤੇ ਹੈਂ, ਅਰੁ ਅਸੀਂ ਪੜਤੇ ਹੈਂ, ਕੁਛ ਪਤਿ ਹੋਵੇਗਾ ਪਰਮੇਸਰ ਕਾ ਨਾਉ ? ਤਬਿ ਗੁਰੁ ਨਾਨਕ ਪੁਛਿਆ, ਏ ਸੁਆਮੀ ! ਤੁਮ ਕਿਆ ਪੜਤੇ ਹੋ ? ਅਰੁ ਕਵਨੁ ਵਸਤੁ ਸੰਸਾਰ ਜੋਗੁ ਪੜਾਇਦੇ ਹੋ ? ਅਰ ਕਿਆ ਵਿਦਿਆ ਪੜਾਂਵਦੇ ਹੋ* ਚਾਟੜਿਆਂ ਜੋਗੁ ? ਤਬ ਪੰਡਿਤ ਕਹਿਆ, “ਜੀ, ਵਚਨ ਪਾਰਬ੍ਰਹਮ ਕੇ ਸਿਉ,ਪਹਲੀ ਪਈ ਪੜਾਵਉ ਸੰਸਾਰ ਜੋਗੁ'। ਤਬਿ ਬਾਬਾ ਬੋਲਿਆ :

    • ਅਰ ਕਿਆ ਵਿਦਿਆ ਪੜਾਂਵਦੇ ਹੋ ਹਾਬਾ: ਨੁਸਖੇ ਵਿਚੋਂ ਹੈ।

Digitized by Panjab Digital Library / www.panjabdigilib.org