ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੧)

ਕੂੜੀਈ ਕੂੜੋ ਪਲੈ ਪਾਇ ॥ ੨ ॥ ਮਃ ੧॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ ਜਬ ਇਹੁ ਸਲੋਕੁ ਬਾਬੇ ਦਿਤਾ,ਤਬਿ ਕਾਜੀ ਹੈਰਾਨੁ ਹੋਇ ਰਹਿਆ।ਤਬ ਖਾਨਿ ਕਹਿਆ,“ਕਾਜੀ,ਇਸ ਕਉ ਪੁਛਣ ਕੀ ਤਕਸੀਰ ਰਹੀ ਨਾਹੀਂ*'ਤਬ ਪੇਸੀ ਕੀ ਨਿਮਾਜ ਕਾ ਵਖਤੁ ਹੋਇਆ,ਸਭ ੳਠਿ ਕਰਿ ਨਿਵਾਜ ਗੁਜਾਰਣ ਗਏ,ਅਰੁ ਬਾਬਾ ਭੀ ਨਾਲ ਗਇਆ।ਤਬਿ ਕਾਜੀ ਸਭਨਾ ਤੇ ਅਗੈ ਖੜਾ ਹੋਆ,ਨਿਵਾਜ ਲਗਾ ਕਰਣੈ।ਤਬਿ ਬਾਬਾ ਕਾਜੀ ਕੀ ਤਰਫ ਦੇਖਿ ਕਰਿ ਹਸਿਆ।ਤਬਿ ਕਾਜੀ ਡਿਠਾ ਜੋ ਨਾਨਕੁ ਹਸਦਾ ਹੈ,ਤਬ ਨਿਮਾਜ ਕਰਿ ਆਏ।ਤਬਿ ਕਾਜੀ ਕਹਿਆ,'ਖਾਨ ਜੀ ਸਲਾਮਤਿ,ਡਿਠੋ ਕਿਉਂ ਜੋ ਮੁਸਲਮਾਨਾ ਕੀ ਤਰਫ(ਧਿਰ)+ਹਿੰਦੂ ਦੇਖਿ ਦੇਖਿ ਹਸਦਾ ਹੈ,ਤੂੰ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ'।ਤਬ ਖਾਨਿ ਕਹਿਆ,'ਨਾਨਕ!ਕਾਜੀ ਕਿਆ ਕਹਂਦਾ ਹੈ?'ਤਬਿ ਬਾਬੇ ਕਹਿਆ ਖਾਨ ਜੀ!ਮੈਂ ਕਾਜੀ ਕੀ ਕਿਅਾ ਪਰਵਾਹ ਪਰੀ ਹੈ,ਪਰੁ ਕਾਜੀ ਕੀ ਨਿਵਾਜ ਕਬੂਲੁ ਨਾਹੀ ਪਈ,ਮੈ ਇਤਿ ਵਾਸਤੇ ਹਸਿਆ ਥਾ'।ਤਬਿ ਕਾਜੀ ਕਹਿਆ,“ਖਾਨ ਜੀ!ਇਨ ਕਾਈ ਪਾਈ ਹੈ ਤਾਂ ਮੇਰੀ ਤਕਸੀਰ ਜਾਹਰ ਕਰਉA।ਤਬਿ ਬਾਬੇ ਕਹਿਆ,'ਖਾਨ ਜੀ!ਜਬ ਏਹੁ ਨਿਵਾਜ ਉਪਰਿ ਖੜਾ ਥਾ ਤਬਿ ਇਨ ਕਾ ਮਨ ਨਉੜ ਨਾ ਥਾ B,ਇਨ ਕੀC ਘੋੜੀ ਸੂਈ ਥੀ;ਵਛੇਰੀ ਜਮੀ ਥੀ,ਅਰੁ ਵਛੇਰੀ ਛਡਿ ਕਰਿ ਆਇਆ ਬਾ|ਅਰੁ ਵੇੜੇ ਵਿਚਿ ਖੁਹੀ ਥੀ।ਅਰੁ ਇਨਿ ਕਹਿਆ,ਮਤੁ ਵਛੇਰੀ ਖੂਹੀ ਵਿਚ ਪਉਂਦੀ ਹੋਵੇ।ਇਨਕਾ ਮਨੁ ਊਹਾਂ ਗਇਆ ਆਹਾ,ਇਸਕੀ ਨਿਮਾਜ ਕਬੂਲ ਨਹੀਂ ਪੜੀD'।ਤਬਿ ਕਾਜੀ ਆਇ ਪੈਰੀ ਪਇਆ| ਆਖਿਓਸੁ,'ਵਾਹੁ ਵਾਹੁ!ਇਸ ਕਉ ਖੁਦਾਇ ਕੀ ਨਿਵਾਜਸ ਹੋਈ ਹੈ'।ਤਬਿ ਕਾਜੀ ਪਤੀਣਾ । ਤਬ ਬਾਬੇ ਸਲੋਕੁ ਦਿੱਤਾ:- ਮੁਸਲਮਾਨੁ ਮੁਸਾਵੈ ਆਪੁ॥ਸਿਦਕੁ ਸਬੂਰੀ ਕਲਮਾ ਪਾਕ॥ਖੜੀ ਨ ਛੇੜੈ


*ਪਾਠਾਂ ਹੈ-'ਜੀ ਇਸ ਨੂੰ ਪਛਣ ਕੀ ਤਕਸੀਰ ਹੈ।

ਵਲੈਤ ਵਾਲੇ ਨੁਸਖੇ ਵਿਚ ਇਸ ਥਾਵੇਂ ਚਰਖੜੀ ਦਾ ਨਿਸ਼ਾਨ ਦੇ ਕੇ ਹਾਸ਼ੀਏ ਦੇ ਬਾਹਰ ਲਿਖਿਆ ਹੈ-ਤਬ ਪੇਸੀ ਕੀ ਨਿਮਾਜ ਕਾ। +ਇਹ () ਨਿਸ਼ਾਨ ਅਸਾਂ ਲਾਇਆ ਹੈ, ਤਰਫ ਦਾ ਅਰਥ ਹੈ-ਧਰ। Aਪਾਠਾਂ ਹੈ-ਕਰੇ । Bਪਾਠਾਂਤ-ਇਸਕਾ ਈਮਾਨ ਠਉੜ ਨਾ ਥਾ ਬੀ ਹੈ । Cਪਾਠਾਂਤ-ਇਸਕੀ ਹੈ । Dਇਸਕੀ...ਤੋਂ...ਪੜੀ ਤਕ ਦਾ ਪਾਠ ਹਾਬਾ: ਨੁਸਖੇ ਵਿਚ ਵੱਧ ਹੈ।