ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੯)

ਆਹਾ, ਦਰੀਆਉ ਵਿਚੋ ਚੋਟਿ ਖਾਧੀ। ਤਬਿ ਖਾਨ ਕਹਿਆ, “ਯਾਰੋ ਵਡਾ ਹੈਫੁ ਹੋਆ। ਖਾਨੁ ਦਲਗੀਰ ਹੋਇ ਕਰਿ ਉਠਿ ਗਇਆ। ਤਬਿ ਗੁਰੂ ਨਾਨਕ ਕੇ ਤੇੜੇ ਇਕਾ ਲੰਗੋਟੀ ਰਹੀ; ਹੋਰੁ ਰਖਿਓਸੁ ਕਿਛੁ ਨਾਹੀ। ਫ਼ਕੀਰਾਂ ਨਾਲ ਜਾਇ ਬੈਠਾ। . ਨਾਲੇ ਮਰਦਾਨਾ ਡੂਮੁ ਜਾਇ ਬੈਠਾ।

੧੧. ਕਾਜੀ ਚਰਚਾ, ਨਿਮਾਜ, ਮੋਦੀ ਦੀ ਕਾਰ ਤਿਆਗੀ.

ਤਬਿ ਗੁਰੁ ਨਾਨਕ ਚੁਪ ਕਰਿ ਰਹਿਆ॥ | ਤਬਿ ਇਕੁ ਦਿਨ ਗੁਜਰ ਗਇਆ। ਤਬਿ ਅਗਲੇ ਦਿਨਿ ਬਕਿ* ਖਲਾ ਹੋਇਆ, ਜੋ ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ। ਜਬ ਬੋਲੈ, ਤਾਂ ਇਹੋ ਅਵਾਜ ਕਰੈ। ਤਬਿ ਲੋਕਾ ਜਾਇ ਕਰਿ ਖਾਨ ਜੋਗੁ ਕਹਿਆ, ਜੋ ਬਾਬਾ ਨਾਨਕੁ ਆਖਦਾ ਹੈ, ਜੋ ਨਾ ਕੋ ਹਿੰਦੁ ਹੈ, ਨਾ ਕੋ ਮੁਸਲਮਾਨ ਹੈ। ਤਬ ਖਾਨ ਕਹਿਆ, ਇਸਕੇ ਖਿਆਲ ਨਾਹੀ ਪਉਣਾ, ਇਹੁ ਫਕੀਰੁ ਹੈ। ਤਬਿ ਇਕੁ ਨੇੜੈ ਕਾਜੀ ਬੈਠਾ ਥਾ,ਉਨਿ ਕਾਜੀ ਕਹਿਆ, “ਖਾਨ ਜੀ! ਅਜਬੁ ਹੈ, ਕਿਉਂ ਜੋ ਆਖਦਾ ਹੈ?-ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ-। ਤਬਿ ਖਾਨਿ ਕਹਿਆ ਆਦਮੀ ਤਾਈ, ਜੋ ਬੁਲਾਇ ਆਣਿ। ਤਬ ਆਦਮੀ ਆਇਕੇ ਕਹਿਣ ਲਗੇ, “ਨਾਨਕ! ਤੇਰੇ ਤਾਈ ਖਾਨ ਬੁਲਾਇੰਦਾ ਹੈ। ਤਬਿ ਗੁਰੁ ਨਾਨਕ ਕਹਿਆ, “ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ? ਤਬਿ ਲੋਕਾਂ ਕਹਿਆ, “ਇਹੁ ਕਮਲਾ ਦਿਵਾਨਾ ਹੋਆ ਹੈ। ਤਬਿ ਗੁਰੁ ਨਾਨਕ ਕਹਿਆ, “ਮਰਦਾਨਿਆ! ਰਬਾਬ ਵਜਾਇ। ਤਾਂ ਮਰਦਾਨੇ ਰਬਾਬ ਵਜਾਇਆ; ਰਾਗੁ ਮਾਰੂ ਕੀਤਾ, ਬਾਬੇ ਸਬਦ ਉਠਾਇਆ: ਮਾਰੂ ਮਹਲਾ ੧॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ ਭਇਆ ਦਿਵਾਨਾ ਸਾਹਕਾ ਨਾਨਕੁ ਬਉਰਾਨਾ॥ ਹਉ ਹਰਿ ਬਿਨੁ ਅਵਰੁ ਨ ਜਾਨਾ॥੧॥ ਰਹਾਉ॥ ਤਉ ਦੇਵਾਨਾ ਜਾਣੀਐ ਜਾ ਕੇ ਦੇਵਾਨਾ ਹੋਇ॥ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ॥੨॥ ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ॥ ੩॥ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ॥ਮੰਦਾ ਜਾਣੈਆਪ ਕਉ ਅਵਰੁ ਭਲਾ ਸੰਸਾਰੁ॥੪॥੭॥ ਤਬਿ ਫਿਰਿ ਬਾਬਾ ਚੁਪ ਕਰਿ ਰਹਿਆ। ਜਾ ਕੁਛ ਬੋਲੈ ਤਾਂ ਏਹੀ ਵਚਨ


*ਬਕਨਾ’ਦੇ ਪੁਰਾਤਨ ਪੰਜਾਬੀ ਵਿਚ ਕੇਵਲ ਬੋਲਣਾ ਅਰਥ ਹੁੰਦੇ ਸਨ। tਜਬ..ਤੋਂ.ਕਰੇ’ ਤਕ ਦਾ ਪਾਠ ਹਾਫਜ਼ਾਬਾਦੀ ਉਤਾਰੇ ਵਿਚੋਂ ਹੈ । ਤਬ ਆਦਮੀ ਆਇਕੇ ਕਹਿਣ ਲਗੇ ਪਾਠ ਹਾ:ਬਾ: ਨੁਸਖੇ ਦਾ ਹੈ।