ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ, ਜਿਸਤੋਂ ਪਾਠਕਾਂ ਨੂੰ ਇਸ ਗਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਰੇ ਵਾਕ ਕਿਹੜੇ ਹਨ,ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।

(੬) ਹਰ ਸਾਖੀ ਉਤੇ ਅਸਾਂ ਨੰਬਰ ੧. ੨. ੩. ੪. ਆਦਿ ਦਿੱਤੇ ਹਨ, ਇਹ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ ।

(੭)ਉਦਾਸੀ ਪਹਿਲੀ, ਦੂਸਰੀ ਆਦਿਕ ਜੋ ਮੋਟੇ ਸਿਰਨਾਮੇ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸ਼ਰਨਾਮੇ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ; ਉਂਝ ਤ੍ਰਿਤੀਆ ਉਦਾਸੀ ਉੜਾ ਖੰਡ ਕੀ ਇਸਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ ਅਸਲੀ ਨੁਸਖੇ ਵਿਚ ਹੈ। ਅੰਮਤਸਰ ਜੁਲਾਈ ਅਗਸਤ ੧੯੨੬ ਦੂਜੀ ਐਡੀਸ਼ਨ ਦੀ ਭੂਮਿਕਾ ੧. ਜਿਥੇ ਜਿਥੇ ਵਲੈਤ ਵਾਲੀ ਪੋਥੀ ਦੇ ਪੱਤਰੇ ਛਿਜੇ ਹੋਣ ਕਰਕੇ ਸਤਰਾਂ ਗੁੰਮ ਸਨ ਤੇ ਕਈ ਥਾਈਂ ਹਾ: ਬਾ: ਵਾਲੀ ਪੋਥੀ ਵਿਚੋਂ ਪਾਈਆਂ ਗਈਆਂ ਸਨ ਪਰ ਕਈ ਥਾਵਾਂ ਦੇ ਪਾਠ ਹਾ: ਬਾ: ਵਾਲੀ ਪੋਥੀ ਵਿਚ ਬੀ ਨਾ ਹੋਣ ਕਰਕੇ ਮਤਲਬ ਪੂਰਾ ਕਰਨ ਵਾਸਤੇ ਪਾਏ ਗਏ ਸਨ ਉਹ ਹੁਣ ਖਾਲਸਾ ਕਾਲਿਜ ਵਾਲੇ fਲਿਖਤੀ ਨੁਸਖੇ ਨਾਲ ਸੋਧਕੇ ਥੁੜਦੇ ਪਾਏ ਗਏ ਹਨ। ੨. ਪਹਿਲੀ ਐਡੀਸ਼ਨ ਵਿਚ ਸਾਖੀਆਂ ਦੇ ਆਦਿ ਨੰਬਰ ੧. ੨. ੩. ਆਦਿ ਹੀ ਸਨ, ਇਸ ਐਡੀਸ਼ਨ ਵਿਚ ਸਾਖੀਆਂ ਦੇ ਸਿਰ ਵੀ ਦੇ ਦਿੱਤੇ ਗਏ ਹਨ । ੩. ਵਲੈਤ ਵਾਲੀ ਪੋਥੀ ਨਾਲ ਫਿਰ ਸੁਧਾਈ ਕੀਤੀ ਗਈ ਹੈ । ੪. ਤਤਕਰਾ ਵੀ ਐਤਕੀ ਨਾਲ ਦਿੱਤਾ ਗਿਆ ਹੈ । ਅੰਮ੍ਰਿਤਸਰ ਜੂਨ ੧੯੩੧ ਤੀਜੀ ਐਡੀਸ਼ਨ ਦੀ ਭੂਮਿਕਾ ਇਹ ਔਡੀਸ਼ਨ ਦੂਜੀ ਐਡੀਸ਼ਨ ਦਾ ਹੀ ਰੂਪ ਹੈ ਕੇਵਲ ਟਾਈਪ ਪਹਿਲੇ ਨਾਲੋਂ ਕੁਝ ਬੀਕ ਕਰ ਦਿੱਤਾ ਗਿਆ ਹੈ । ਸਤੰਬਰ ੧੯੪੮ }