ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੮)

ਯਾਰੋ! ਅਸਾ ਲਿਖਿਆ ਆਹਾ, ਜੋ-ਤੁਸੀ ਚਹੁ, 3 ਨਾਲ ਚਲਹੁ ਇਕਠੇ ਖੁਦਾਇ ਕੀ ਦਰਗਾਹ ਜਾਵਹਿ-ਤਾਂ ਓਨਾ ਅਗਿਅਹੁ ਲਿਖਿਆ ਹੈ, ਜੋ-ਤੁਸੀ ਚਲਹੁ ਅਸੀ ਭੀ ਆਂਵਹਗੇ ਚਲੀਹ ਦਿਨ ਪਿਛਹੁ-{ ਤਾਂ ਯਾਰੋ! ਅਸਾਂ ਓਨਾ ਚਾਲੀਹਾ ਦਿਨ ਕਾ ਫਿਕਰੁ ਹੈ, ਜੋ ਚਾਲੀਹ ਦਿਨ ਅੰਨੇ ਰਹਣਾ ਹੋਵੇਗਾ। ਏ ਯਾਰੋ! ਉਨਾਂ ਦਿਨਾਂ ਨੂੰ ਮੈਂ ਰੋਂਦਾ ਹਾਂ, ਜੋ ਕਿਉਂਕਰ ਗੁਦਨੁ ਹੋਵਨਿਗੇ। ਜੇ ਓਹੁ ਚਲਦੇ, ਤਾ ਸੁਖਾਲੇ ਚਾਨਣੇ ਨਾਲਿ ਜਾਂਦੇ'। ਤਬ ਮਖਦੂਮ ਬਹਾਵਦੀ ਕਾਂ ਚਲਾਣਾ ਹੋਇਆ। ਤਦਹੁ ਮੁਰੀਦਾਂ ਲੋਕਾਂ ਦੇ ਦਿਲਿ ਕਰਾਰੁ ਆਇਆ।

੫੬. ਸੀ ਗੁਰੂ ਅੰਗਦ ਜੀ ਨੂੰ ਗੁਰਿਆਈ.

ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ। ਤਦਹੁ ਪੈਸੇ ਪੰਜਿ ਬਾਬੇ ਜੀ ਗੁਰੂ ਅੰਗਦ ਜੀ ਕੇ ਅਗੈ ਰਖਕੇ ਪੈਰੀ ਪਇਆ। ਤਦਹੀ ਪਰਵਾਰ ਵਿਚ ਖਬਰ ਹੋਈ, ਤਾਂ ਸਰਬਤਿ ਸੰਗਤਿ ਵਿਚ ਖਬਰ ਹੋਈ। ਤਬ ਜੋ ਗੁਰੂ ਬਾਬਾ ਚਲਾਣੇ ਦੇ ਘਰਿ ਹੈ। ਤਦਹੁੰ ਸੰਗਤੀ ਦਰਸਨ ਆਈਆਂ,। ਹਿੰਦੂ ਮੁਸਲਮਾਨ ਸਭਿ ਆਏ। ਤਦਹੁ ਗੁਰੁ ਅੰਗਦੁ ਹਥਿ ਜੋੜਿ ਖੜਾ ਹੋਆ। ਤਬ ਬਾਬੇ ਆਖਿਆ, ਕੁਛੁ ਮੰਗੂ। ਤਬ ਗੁਰੂ ਅੰਗਦੁ ਜੀ ਆਖਿਆ 'ਜੀ ਪਾਤਿਸਾਹੁ! ਤੁਧੁ ਭਾਵੈ ਤਾਂ ਏਹ ਜੋ ਸੰਗਤਿ ਨਾਹੁ ਤੁਟੀ ਹੈ, ਸੋ ਲੜ ਲਾਈਐ ਜੀ'। ਤਬ ਬਚਨ ਹੋਇਆ ਗੁਰੂ ਅੰਗਦ ਨੂੰ ਜੋ ਤੇਰਾ ਸਦਕਾ ਸਭਾ ਬਖਸ਼ੀ। ਤਬ ਗੁਰੂ ਅੰਗਦੁ ਪੇਰੀ ਪਇਆ। ਉਤ ਮਹਲਿ ਸਬਦੁ ਹੋਇਆ ਰਾਗ ਮਾਝ ਵਿਚ ਮਹਲਾ ੧*॥:-ਮਾਝ ਮਹਲਾ੫॥

ਓਤਿ ਪੋਤਿ ਸੇਵਕ ਸੰਗਿ ਰਾਤਾ॥ ਪ੍ਰਭ ਤਿਪਾਲੇ ਸੇਵਕ ਸੁਖ ਦਾਤਾ॥ ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਾਰੁ ਜੀਉ॥੧॥ ਕਾਟਿ ਸਿਲਕ ਪ੍ਰਭਿ ਸੇਵਾ ਲਾਇਆ॥ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ॥ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰ ਮਾਹਰੁ ਜੀਉ॥੨॥ ਤੂੰ ਦਾਨਾ ਠਾਕੁਰ ਸਭ ਬਿਧਿ ਜਾਨਹਿ॥ ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ॥ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ॥੩॥ ਅਪੁਨੇ ਠਾਕੁਰਿ ਜੋ ਪਹਿਰਾਇਆ॥ ਬਹੁਰਿ ਨ ਲੇਖਾ ਪੁਛਿ ਬੁਲਾਇਆ॥ ਤਿਸੁ ਸੇਵਕ ਕੈ ਨਾਨਕ ਕੁਰਬਾਣੀ॥ ਸੋ ਗਹਿਰ ਗਭੀਰਾ ਗਉਹਰੁ ਜੀਉ॥੪॥ ੧੮॥੨੫॥

੫੭. ਜੋਤੀ ਜੋਤ ਸਮਾਉਣਾ.

ਤਦਹੁ ਗੁਰੂ ਬਾਬਾ ਸਰੀਹ ਤਲੈ ਜਾਇ ਬੈਠਾ। ਸਰੀਹੁ ਸੁਕਾ ਖੜਾ ਥਾ,, ਸੋ ਹਰਿਆ ਹੋਆ | ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਇਆ। ਤਬ


*ਇਹ ਸਬਦ ਪੰਚਮ ਸਤਿਗੁਰੂ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ।