ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੫)

ਪਰ ਦਰਸਨ ਕਾ ਸਦਕਾ ਸੰਗਤਿ ਰਲੀ*। ਤਬ ਲੋਕ ਬਹੁਤ ਨਾਉਂ ਧਰੀਕ ਹੋਏ।

੫੪. ਲਹਿਣੇ ਤੋਂ ਅੰਗਦ.

ਤਦਹੁ ਆਗਿਆ ਨਾਲ ਗੋਰਖਨਾਥੁ ਆਇ ਗਇਆ ਬਾਬੇ ਪਾਸ ਤਾਂ wਖਓਸ ਬਹਤ ਪਾਸਾਰਾ ਕੀਤੋਹੀ?” ਤਬ ਬਾਬੇ ਆਖਿਆ, “ਗੋਰਖਨਾਥ! ਅਸਾਡੇ ਕੋਈ ਹੋਵੇਗਾ, ਤਾਂ ਆਪੇ ਦੇਖਹੁਗੇ। ਤਬ ਬਾਬਾ ਜੀ ਬਾਹਰਿ ਆਇਆ, ਤਾਂ ਲੋਕ ਨਾਉ ਧਰੇਕ ਪਿਛੇ ਬਹੁਤ ਲਾਗੇ। ਤਾਂ ਆਗਿਆ ਨਾਲਿ ਧਰਤੀ ਪੈਸਿਆਂ ਕੀ ਹੋਈ। ਤਬ ਬਹੁਤ ਲੋਕ ਪੈਸੇ ਲੈਕਰਿ ਉਠਿਆਏ। ਜੋ ਆਗੈ ਜਾਵਨਿ, ਤਾਂ ਰੁਪਈਯੇ ਪਏ ਹੈਨਿ। ਤਾਂ ਬਹੁਤ ਲੋਕ ਰੁਪਈਯੇ ਲੈਕਰ ਉਠ ਆਏ। ਜਬ ਅਗੇ ਜਾਵਨਿ ਤਾਂ ਮਹਤਾਂ ਪਈਆਂ ਹੈ, ਜੋ ਕੋਈ ਰਹਿਆ ਥਾ ਸੋ ਮਹਰਾਂ ਲੇਕਰ ਉਠ ਆਇਆ। ਤਦ ਦੁਇ ਸਿਖ ਨਾਲ ਰਹੇ। ਤਬ ਅਗੈ ਜਾਵਨਿ, ਤਾਂ ਇਕੁ ਚਿਖਾ ਜਲਦੀ ਹੈ, ਤਿਸਕੇ ਉਪਰ ਚਾਰਿ ਚਰਾਗਿ ਜਲਦੇ ਹੈਨਿ, ਅਤੇ ਚਾਦਰ ਤਾਣੀ ਮੁਰਦਾ ਸੁਤਾ ਪਇਆ ਹੈ, ਪਰ ਦੁਰਗੰਧ ਬ ਸੁ ਆਂਵਦੀ ਹੈ। ਤਬ ਬਾਬੇ ਬਚਨ ਕੀਤਾ, ਆਖਿਓਸੁ, “ਕੋਈ ਹੈ ਜੁ ਇਸਨੂ ਭਖੈ?” ਤਬ ਦੂਸਰਾ ਸਿਖੁ ਜੋ ਥਾ, ਸੋ ਉਨਿ ਮੁਹੁ ਫੇਰਿ ਕਰਿ ਬੁਕੁ ਸੁਟੀ, ਬੁਕਾ ਸੁਟਿ ਕਰਿ ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ ਬਚਨੁ ਲੈਕਰਿ ਜਾਇ ਖੜਾ ਰਹਿਆ। ਤਾਂ ਆਖਿਓਸੁ “ਜੀ ਕਿਸ ਵਲਿ ਤੇ ਮੁਹੁ ਪਾਈ??। ਤਬ ਬਚਨੁ ਹੋਇਆ ਪੈਰਾਂ ਵਲ ਮੁਹੁ ਪਾਵਣਾ। ਜਬ ਗੁਰੂ ਅੰਗਦ ਚਾਦਰ ਉਠਾਵੇ, ਤਾਂ ਗੁਰੂ ਨਾਨਕ ਸੁਤਾ ਪਇਆ ਹੈ। ਤਾਂ ਗੋਰਖ ਕਾ ਬਚਨੁ ਹੋਇਆ, ਜੋ “ਨਾਨਕ ਤੇਰਾ ਗੁਰੁ ਸੋਈ, ਜੋ ਤੇਰੇ ਅੰਗ ਤੇ ਪੈਦਾ ਹੋਵੇਗਾ। ਤਬ ਲਹਿਣੈ ਤੈ ਗੁਰੁ ਅੰਗਦੁ ਨਾਉਂ ਰਖਿਆ, ਤਾਂ ਗੋਰਖਨਾਥ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੈ ਜੋ ਪੈਸਿਆਂ ਵਾਲੇ ਆਖਦੇ ਹੈਨਿ 'ਜੇ ਅਗੈ ਜਾਂਦੇ ਤਾਂ ਰੁਪਈਐ ਲੈ ਆਂਵਦੇ। ਅਤੇ ਰੁਪਈਆਂ ਵਾਲੇ ਆਖਦੇ ਹੈਨਿ, “ਜੋ ਅਸੀਂ ਆਗੈ ਜਾਂਦੈ ਤਾਂ ਮੁਹਰਾਂ ਲੈ ਆਂਵਦੇ। ਤਬ ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚਿ ਮਃ ੧॥ ਲੇਖੈ ਬੋਲਣੁ ਬੋਲਣਾ ਲੇਖੇ ਖਾਣਾ ਖਾਉ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ॥ ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ॥੧॥


*ਇਸ ਇਬਾਰਤ ਤੋਂ ਜਾਪਦਾ ਹੈ ਕਿ ਇਹ ਸਾਖੀ ਗੁਰੂ ਜੀ ਦੀ ਪਹਿਲੀ। ਅਵਸਥਾ ਦੀ ਹੈ, ਜਦੋਂ ਲੋਕੀ ਉਹਨਾਂ ਨੂੰ ਦਿਵਾਨਾ ਆfਦਕ ਕਹਿੰਦੇ ਸਨ। ਇਸ ਵੇਲੇ ਤਾਂ ਉਹ ਕਰਤਾਰਪੁਰੇ ਵਿਚ ਜਗਤ ਪਜ ਹਨ ਤੇ ਚਾਰ ਚੁਫੇਰੇ ਤੋਂ ਜਗਤ ਆ ਮੱਥੇ ਟੇਕ ਰਿਹਾ ਹੈ। ਇਸੇ ਪੋਥੀ ਵਿਚ ਸਾਖੀ ੫੪ ਵਿਚ ਗੋਰਖ ਕਹਿੰਦਾ ਹੈ ਬਹੁਤ ਪਸਾਰਾ ਕੀਤੋਹੀ ਜਿਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਦਾ ਅੰਸ਼ਜ ਤਪ ਬੜਾ ਵਧ ਚੁਕਾ ਸੀ।