ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੯)

ਰੋਜਾ ਬੰਦਗੀ ਕਬੂਲੁ ॥ ਦਸ ਦੁਆਰੇ ਚੀਨਿ ਮਰਦਾ ਹੋਇ ਰਹੁ ਰੰਜੂਲੁ ॥
੧॥ ਰਹਾਉ ॥ ਮਾਰਿ ਮਨੂਆ ਦ੍ਰਿਸਟਿ ਬਾਧਹੁ ਦਉੜ ਤਲਬ ਦਲੀਲਿ ॥
ਤੀਸ ਦਿਨ ਸਿਉ ਰੰਗੁ ਰਾਖਹੁ ਪਾਕ ਮਰਦ ਅਸੀਲਿ ॥੧॥ ਸੁਰਤਿ ਕਾ
ਰਾਖ ਰੋਜਾ ਨਿਰਤਿ ਤਜਹੁ ਚਾਉ ॥ ਆਤਮੇ ਕਉ ਨਿਗਹ ਰਾਖਹੁ ਸਤੀ
ਉਲਮਾਉ ॥ ਤਜਿ ਸੁਆਦਿ ਸਹਜਿ ਬੇਕਾਰ ਰਸਨਾ ਅੰਦੇਸ ਮਨਿ ਦਲ-
ਗੀਰ | ਮਿਹਰ ਦੇ ਮਨ ਮਹਿ ਰਾਖਹੁ ਕੁਫਰੁ ਤਜਿ ਤਕਬੀਰ ॥ ੩ ॥ ਕੰਮਿ
ਲਹਰਿ ਬੁਝਾਇ ਮਨ ਤੇ ਹੋਇ ਰਹੁ ਠਰੂਰੁ ॥ ਕਹੈ ਨਾਨਕ ਰਾਖੁ ਰੋਜਾ
ਸਿਦਕ ਰਹੀ ਮਮੂਰ ॥੪॥

ਜਬ ਬਾਬੈ ਭੋਗੁ ਪਾਇਆ ਤਬ ਕਾਜੀ ਰੁਕਨਦੀ ਸਲਾਮੁ ਕੀਤਾ,ਆਖਿਓਸ ਵਾਹੁ ਵਾਹੁ ਅਜੁ ਖੁਦਾਇ ਕੇ ਫਕੀਰਾਂ ਦਾ ਦੀਦਾਰ ਪਾਇਆ ਹੈ। ਤਬ ਜਾਇ ਪੀਰ ਪਤਲੀਏ ਪਾਸਿ ਕਹਿਓਸੁ, ਜੋ ਨਾਨਕ ਦਰਵੇਸੁ ਆਇਆ ਹੈ। ਤਬ ਪਤਲੀਆ ਪੀਰੂ ਦੀਦਾਰੁ ਦੇਖਣ ਨੂੰ ਆਇਆ। ਆਇ ਸਲਾਮੁ ਪਾਇਸ਼,ਦਸਤ


*ਇਹ ਸ਼ਬਦ ਸੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।

ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਪੁੱਜੇ ਹਨ ਤਦ ਉੱਚ ਦਾ ਪੀਰ ਮਖਦੂਮ, ਪਟਣ ਦਾ ਸੇਖ ਇ ਹੀਮ, ਤੇ ਦਸਤਗੀਰ, ਅਰ ਇਕ ਦੇ ਹੋਰ ਹਿੰਦੁਸਤਾਨੀ ਫਕੀਰ ਓਥੇ ਸਨ, ਅਰ ਉਨਾਂ ਦੀ ਓਥੇ ਗੁਰੂ ਜੀ ਨਾਲ ਗੋਸ਼ਟ ਹੋਈ ਹੈ ਪੀਰ ਪਤਲੀਆ ਬੀ ਗਾਲਬਨ ਉਨ੍ਹਾਂ ਵਿਚੋਂ ਹੈ।ਹੋ ਸਕਦਾ ਹੈ ਇਹ*ਪਨੀਆਦ ਹੋਵੈ, ਤੇ ਮੁਰਾਦ ਹੋਵੇ ਪਾਕਪਟਨ ਦਾ ਪੀਰ ਸ਼ੇਖ਼ ਇਬਰਾਹੀਮ ਫ਼ਰੀਦ ਸਾਨੀ। ਇਸ ਗੱਲ ਦਾ ਭਾਈ ਸਾਹਿਬ ਸੰਗਤ ਸਿੰਘ ਜੀ ਨੂੰ 'ਉੱਚ ਜਾਣ ਤੇ ਉਥੋਂ ਦੇ ਖਾਨਦਾਨੀ ਪੀਰਾਂ ਤੋਂ ਪਤਾ ਲਗਾ ਸੀ,ਓਹ ਦੱਸਦੇ ਨੇ ਕਿ ਜੋ ਕਉਸ ਯਾ ਖੜਾਵਾਂ ਗੁਰੂ ਨਾਨਕਦੇਵ ਜੀ ਓਥੇ ਦੇ ਆਏ ਸਨ ਸੋ ਸਾਡੇ ਵਡਕੇ ਮੰਗ ਕੇ ਲੈ ਆਏ ਸਨ ਤੇ ਸਾਡੇ ਪਾਸ · ਅਦਬ ਨਾਲ ਰਖੀਆਂ ਹਨ ਇਸ ਪਾਸੇ ਹੋਰ ਖੋਜ ਦੀ ਲੋੜ ਹੈ।

[ਸਫ਼ਾ ੧੧੮ ਦੀ ਬਾਕੀ ਟੂਕ]

ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁਧ ਵਿਚ ਮਿਲਾਈ।ਜਿਉਂ ਸਾਗਰ ਵਿਚ ਗੰਗ ਸਮਾਈ॥੪੪॥ਜ਼ਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ। ਚੜੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ। ਵਿਣੁ ਨਾਵੇ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਯਾ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ। ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰ ਛੱਤ੍ਰ ਫਿਰਾਯਾ। ਜੋਤੀ ਜੋਤ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਯਾ। ਲੱਖ ਨ ਕੋਈ ਮਕਈ ਆਚ ਜੇ ਆਚਰਜ ਦਿਖਾਯਾ | ਯਾ ਪਲਟ ਸਰੂਪ ਬਣਾਯਾ॥੪੫॥