ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੯)

ਬਾਬੇ ਦੇ ਪੈਰੁ ਫੇਰੇ, ਤਿਤੁ ਵਲਿ ਮਹਰਾਬ ਕਾ ਮੁਹੁ ਫਿਰਿਦਾ ਜਾਵੇ। ਤਬ ਕਾਜੀ ਰੁਕਨਦੀ ਹੈਰਾਨ ਹੋਇ ਗਇਆ, ਪੈਰੁ ਚੁੰਮਿਅਸੁ ਅਰੁ ਆਖਿਓਸੁ, ਏ ਦਰਵੇਸ!, ਤੇਰਾ ਨਾਉ ਕਿਆ ਹੈ? ਤਾਂ ਬਾਬਾ ਬੋਲਿਆ, ਸ਼ਬਦੁ ਰਾਗੁ ਤਿਲੰਗ ਵਿਚ ਮਃ੧॥


[ਸਫ਼ਾ ੧੧੭ ਦੀ ਬਾਕੀ ਟੂਕ]

ਕਾਂਜੀ ਪਾਈ। ਫਿਟਿਆਂ ਚਾਟਾ ਦੁੱਧ ਦਾ ਰਿੜਕਿਆਂ ਮੁੱਖਣ ਹੱਥ ਨ ਆਈ। ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤਿ ਚਲਾਈ। ਨਾਨਕ ਆਖੇ ਭੰਗਨਾਥ ਤੇਰੀ ਮਾਉਂ ਕੁਚੱਜੀ ਆ। ਭਾਂਡਾ ਧੋਇ ਨ ਜਾਤਿਓਨ ਭਾਇ ਕੁਚੱਜੇ ਫੁਲ ਸੜਾਈ। ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਹੂੰ ਕੇ ਘਰ ਮੰਗਣ ਜਾਈ। ਬਿਨ ਦਿੱਤੇ ਕਿਛ ਹਥ ਨ ਆਈ॥ ੪੦॥ ਏਹ ਸੁਣ ਬਚਨ ਜੁਗੀਸ਼ਰਾਂ ਮਾਰ ਕਿਲਕ ਬਹੁ ਰੁਅ ਉਠਾਈ। ਖਟ ਦਰਸ਼ਨ ਕਉ ਦੇਖਿਆ ਕਲਜੁਗ ਬੇਦੀ ਨਾਨਕ ਆਈ। ਸਿੱਧ ਬੋਲਨ ਸਭ ਅਉਖਧੀਆਂ ਤੰਤੁ ਮੰਤ ਕੀ ਧੁਨੋ ਚੜਾਈ। ਰੂਪ ਵਟਾਯਾ ਜੋਗ. fਸੰਘ ਬਾਘ ਬਹ ਚਲਤ ਦਿਖਾਈ। ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੈ ਲੀਲਾਈ। ਇੱਕ ਨਾਗ ਹੋਇ ਪਵਨ ਛੋਡ ਇਕਨਾਂ ਵਰਖਾ ਅਗਨ ਵਸਾਏ। ਤਾਰੇ ਤੋੜ ਭੰਗਨਾਥ ਇਕ ਉਡ ਮਿਰਗਾਨੀ ਜਲ ਤਰ ਜਾਈ। ਸਿੱਧਾਂ ਅਗਨਿ ਨ ਬੁਝੈ ਬੁਝਾਈ॥੪੧॥ ਸਿਧ ਬੋਲੇ ਸੁਣ ਨਾਨਕਾ ਤੁਹ ਜਗ ਨੂੰ ਕਰਾਮਾਤ ਦਿਖਲਾਈ | ਕੁਝ ਦਿਖਾਇ ਅਸਾਨੂੰ ਭੀ ਤੂੰ ਕਿਉਂ ਢਿੱਲ ਅਜੇਹੀ ਲਾਈਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈifਸ਼ਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ। ਸਿੱਧ ਤੰਤੁ ਮੰਤੁ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ( ਦੋ-ਦੋ ਦਾਤਾ ਗੁਰ ਹੈ ਕੱਕੇ ਕੀਮਤ ਕਿਨੇ ਨ ਪਾਈ। ਸੋ ਦੀਨ ਨਾਨਕ ਸਤਿਗੁਰ ਸਰਨਾਈ॥੪੨॥ ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹ ਅਲਾਈ। ਬਾਝਹ ਸੱਚ ਨਾਮ ਦੇ ਹੋਰ ਕਰਮਤ ਅਸਾਥੇ ਨਾਹੀ। ਕਰ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਬਸਤਰ ਪਹਿਰੋ ਅਗਨਿ ਕੇ ਬਰਫ਼ ਹਮਾਲੇ ਮੰਦਰ ਛਾਈ। ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ। ਝੋਲੀ ਧਰਤਿ ਅਕਾਸ਼ ਦੁਇ ਪਿਛੇ ਛਾਬੇ ਰੰਕ ਚੜਾਈ। ਇਹ ਬਲ ਰੱਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ। ਸਤਿਨਾਮ ਬਿਨ ਬਾਦਰ ਛਾਈ॥੪੩॥ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਤਿ ਸਿਧ ਵਿਚ ਆਈ।ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦਸ਼ ਕਰਾਈ। ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ। ਵਡਾ ਪੁਰਖ ਪਰਗਟਿਆ ਕਲਜੁਗ ਅੰਦਰ ਜੋਤ ਜਗਾਈ। ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜ਼ਰਤ ਜਾਈ। ਅੱਗੋਂ

[ਬਾਕੀ ਟੂਕ ਦੇਖੋ ਸਫ਼ਾ ੧੧੯ ਦੇ ਹੇਠ]