ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੬)

ਜਾਇ ਕਰਿ ਸੋਇ ਰਹਿਆ | ਪੈਰ ਮੱਕੇ* ਦੀ ਤਰਫ ਕਰਿਕੇ ਸਤਾ। ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ | ਤਬ ਕਾਜੀ ਰੁਕਨਦੀਨਿ ਨਿਮਾਜ ਕਰਣਿ ਆਇਆ। ਦੇਖੇ ਨਦਰਿ ਕਰਕੇ ਆਖਿਓਸੁ, ਏ ਬੰਦੇ ਖੁਦਾਇ ਕੇ! ਤੂ ਜੋ ਪੈਰ


.*ਮੁਰਾਦ ਹੈ-ਕਾਬੇ ਤੋਂ, ਮੱਕੇ ਸ਼ਹਿਰ ਵਿਚ ਜੋ ਮੰਦਰ ਹੈ। ਸਫ਼ਾ ੧੧੫ ਦੀ ਬਾਕੀ ਟੂਕ ਦੇਵ ਜੀ ਦਾ ਵਾਹਿਗੁਰੂ ਪ੍ਰੇਮ ਦਾ ਸੋਹਿਲਾ ਪ੍ਰਚਾਰ ਪਾ ਗਿਆ ਸੀ, ਅਤੇ ਕਰਤਾਰ .. ਪਰ ਵਿਚ ਕੈਸਾ ਅੰਮ੍ਰਿਤ ਦਾ ਪ੍ਰਵਾਹ ਚਲਦਾ ਸੀ। ਇਹ ਪਤਾ ਬੀ ਭਾਈ ਗੁਰਦਾਸ ਜੀ ਤੋਂ ਲਗਦਾ ਹੈ, ਇਸ ਲਈ ਅਸੀਂ ੩੨ ਵੀਂ ਪਉੜੀ ਤੋਂ ੪੫ ਪਉੜੀ ਤਕ ਏਥੇ ਦੇਂਦੇ ਹਾਂ:ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਲੀ। ਆਸਾ ਹੱਥ ਕਿਤਾਬ . ਕੱਛ ਕੂਜਾ ਬਾਂਗ ਮੁਸੱਲਾ ਧਰੀ। ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ। ਜਾਂ ਬਾਬਾ ਸੁੱਤਾ ਰਾਤ ਨੂੰ ਵਲ ਮਹਿਰਾਬੇ ਪਾਇ ਪਸਾਰੀ। ਜੀਵਣ ਮਾਰੀ ਲੱਤ ਦੀ ਕੇੜਾ ਸੁੱਤਾ ਕੁਫਰ ਕੁਫਾਰੀ। ਲੱਤਾਂ ਵੱਲ ਖੁਦਾਇ ਦੇ ਕਿਉਂ ਕਰ ਪਇਆ ਹੋਇ ਬਜਗਾਰੀ। ਟੈਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ - ਦਿਖਾਰੀ। ਹੋਇ ਹੈਰਾਨ ਕਰੇਨ ਜੁਹਾਰੀ॥੩੨॥ਪੁੱਛਣ ਗਲ ਈਮਾਨ ਦੀ ਕਾਜ਼ੀ ਮੱਲੀ ਕੱਠੇ ਹੋਈ। ਵਡਾ ਸਾਂਗ ਵਰਤਾਇਆ ਲਖ ਨੇ ਸੱਕੇ ਕੁਦਰਤਿ ਕੋਈ। ਪੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ਭ ਅਮਲਾਂ ਬਾਝੋ ਦੋਵੇਂ ਰੋਈ। ਹਿੰਦੂ ਮੁਸਲਮਾਨ ਦੋਈ ਦਰਗਹ ਅੰਦਰ ਲੈਨ ਨ ਢੋਈ। ਕੱਚਾ ਰੰਗ ਕਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ। ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ। ਰਾਹ ਸ਼ੈਤਾਨੀ ਦੁਨੀਆ ਗੋਈ 11 ੩੩॥ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਜਿੱਥੇ ਜਾਇ ਜਗੱਤ ਵਿਚ ਬਾਬੇ ਬਾਝ ਨ ਖਾਲੀ ਜਾਈ | ਘਰ ਘਰ ਬਾਬਾ ਪੁਜੀਏ ਹਿੰਦੂ ਮੁਸਲਮਾਨ ਗੁਆਈ। ਛਪੇ ਨਾਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ। ਕਿਆ ਸਿੰਘ ਉਜਾੜ ਵਿਚ ਸਭ ਮਿਰਗਾਵਲਿ ਭੰਨੀ ਜਾਈ। ਚੜਿਆ ਚੰਦ ਨ ਲੁੱਕਈ ਕੱਢ ਕੁਨਾਲੀ ਜੋਤ ਛਪਾਈ। ਉਗਵਣ ਤੇ ਆਥਵਣ ਨਉ ਖੰਡਪ੍ਰਥਮੀ ਸਭ ਝੁਕਾਈ। ਜਗ ਅੰਦਰ ਕੁਦਰਤ ਵਰਤਾਈ॥੩੪॥ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ | ਦਿਤੀ ਬਾਂਗ ਨਿਮਾਜ਼ ਕਰੋ ਸੁੰਨ ਸਮਾਨ ਹੋਆ ਜਹਾਨਾ। ਸੰਨ ਮੁੰਨਿ ਨਗਰੀ ਭਈ ਦੇਖ ਪੀਰ ਭਇਆ ਹਨ | ਵੇਖੈ ਧਿਆਨ ਲਗਾਇ ਕਰ ਇੱਕ ਫਕੀਰ ਵਡਾ ਮਸਤਾਨਾ ਨੂੰ ਪੁੱਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸਕਾਂ

[ਬਾਕੀ ਟੂਕ ਦੇਖੋ ਸਫਾ ੧੧੭ ਦੇ ਹੇਠ]