ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਹ)

ਦੁਨੀਆਂ ਚਾਹੀ ਤਾਂ ਦੁਨੀਆਂ ਮਿਲੀ। ਹਾਫਜ਼ਾਬਾਦੀ ਨੁਸਖੇ ਵਿਚ ਪਾਠ ਹੈ:-'ਦੀਨਦਾਰ ਫਕੀਰ ਥੇ' ਜੋ ਸ਼ੁਧ ਹੈ।

ਇਹ ਅਸ਼ੁਧੀ ਵਲੈਤੀ ਨੁਸਖੇ ਦੀ ਐਸੀ ਹੈ ਕਿ ਜਿਸਦੇ ਅਸ਼ੁੱਧ ਹੋਣ ਦਾ ਰਤਾ ਸੰਸਾ ਨਹੀਂ ਰਹਿ ਸਕਦਾ ਤੇ ਇਹ ਅਸ਼ੁੱਧੀ ਹੀ ਦਲੀਲ ਹੈ ਉਸ ਦੇ ਉਤਾਰੇ ਹੋਣ ਦੀ ਤੇ ਹਾਫਜ਼ਾਬਾਦੀ ਨੁਸਖੇ ਦਾ ਸ਼ੁਧ ਪਾਠ ਇਸ ਦਲੀਲ ਨੂੰ ਪ੍ਰੌਢਤਾ ਦੇਂਦਾ ਹੈ। [ਅ] ਸਾਖੀ ਨੰਬਰ ੩੦ ਵਿਚ ਮਰਦਾਨੇ ਦਾ ਵਾਕ ਹੈ:- 'ਜੋ ਤੇਰਾ ਅਹਾਰ ਹੋਵੈ ਸੋ ਮੇਰਾ ਹੋਵੈ, ਸੋ ਮੇਰਾ ਅਹਾਰ ਕਰਹਿ'। ਇਸ ਵਿਚ 'ਮੇਰਾ ਅਹਾਰ ਕਰਹਿ' ਇਤਨੇ ਅੱਖਰ ਵਾਧੂ ਹਨ। 'ਸੋ ਮੇਰਾ ਹੋਵੈ' ਤੇ 'ਸੋ ਮੇਰਾ ਅਹਾਰ ਕਰਹਿ' ਦੋਵੇਂ ਇਕ ਮਤਲਬ ਰਖਦੇ ਹਨ, ਦੋਹਾਂ ਵਿਚੋਂ ਇਕ ਬਲੋੜਾ ਹੈ,ਅਸਲੀ ਕਰਤਾ ਆਪਣੇ ਨੁਸਖੇ ਵਿਚ ਇਹ ਭੁੱਲ ਨਹੀਂ ਛੱਡ ਸਕਦਾ। ਇਹ ਭੁੱਲ ਉਤਾਰੇ ਦੀ ਹੈ, ਹਾ: ਬਾ: ਨੁਸਖਾ ਇਸਦੀ ਪ੍ਰੋਢਤਾ ਕਰਦਾ ਹੈ, ਜਿਸ ਵਿਚ ਕਿ 'ਸੋ ਮੇਰਾ ਅਹਾਰ ਕਰਹਿ' ਪਾਠ ਨਹੀਂ ਹੈ।

[ੲ] ਸਾਖੀ ਨੰ: ੩੧ ਵਿਚ ਜਦ ਗੁਰੂ ਜੀ ਦਾ 'ਪਿਛਹੁ ਰਾਤੀ ਸਦੜਾ' ਸਬਦ ਦਾ ਭੋਗ ਪਾਉਂਦੇ ਹਨ ਤਾਂ ਆਖਦੇ ਹਨ 'ਬਾਬਾ ਜੀ ਮਾਤਾ ਜੀ ਅਸੀਂ ਜੋ ਆਏ ਹਾਂ, ਜੋ ਕਹਿ ਥਾ ਆਵਹਿਗੇ।' ਇਸ ਵਿਚ ਕਹਿ ਥਾ ਪਾਠ ਅਸ਼ੁਧ ਹੈ, ਸ਼ੁੱਧ ਪਾਠ ਚਾਹੀਦਾ ਹੈ ਕਹਿਆ ਥਾ, ਇਹ ਆ ਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ,ਇਸ ਦੀ ਪੁਸ਼ਟੀ ਹਾਫਜ਼ਾਬਾਦੀ ਨੁਸਖੇ ਤੋਂ ਹੁੰਦੀ ਹੈ,ਜਿਸ ਵਿਚ ਪਾਠ ਹੈ-'ਕਹਿਆ ਥਾ'।

[ਸ] ਸਾਖੀ ਨੰ: ੩੦ ਵਿਚ ਪਾਠ ਹੈ 'ਜਾਂ ਇਹ ਬਚਨ ਕਰਹਿ ਜੋ ਮੇਰੇ ਕਰਮ ਭੀ ਨਾ ਬੀਚਾਰਹਿ'। 'ਮੇਰੇ ਕਰਮ ਭੀ ਨਾ ਬੀਚਾਰਹਿ' ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫਿਕਰੇ 'ਜਾਂ ਇਹ ਬਚਨ ਕਰਹਿ' ਵਿਚ ਬੀ 'ਭੀ'ਪਦ ਚਾਹੀਦਾ ਸੀ ਕਿਉਂਕਿ ਪਹਿਲੇ ਇਕ ਗੱਲ ਮਰਦਾਨਾ ਮੰਗ ਆਯਾ ਹੈ ਕਿ ਜੋ ਤੇਰਾ ਅਹਾਰ ਹੈ ਸੋ ਮੇਰਾ ਹੋਵੇ, ਹੁਣ ਦੁਸਰੀ ਗੱਲ ਮੰਗਦਾ ਹੈ ਕਿ ਮੇਰੇ ਕਰਮ ਭੀ ਨਾ ਬੀਚਾਰਹ। ਇਸ ਵਿਚ ਪਈ 'ਭੀ' ਦਸਦੀ ਹੈ ਕਿ ਪਹਿਲੇ ਇਕ ਗੱਲ ਹੋਰ ਮੰਗ ਆਯਾ ਹੈ, ਤਾਂਤੇ ਜ਼ਰੂਰ ਹੋ ਗਿਆ ਕਿ ਜਦ ਮਰਦਾਨਾ ਕਹਿੰਦਾ ਹੈ ਜਾਂ ਇਹ ਬਚਨ ਕਰਹਿ ਇਸ ਵਿਚ ਬੀ ਪਦ 'ਭੀ' ਆਵੇ। ਹਾਫਜ਼ਾਬਾਦੀ ਨੁਸਖਾ ਇਸ ਗੱਲ ਦੀ ਪ੍ਰੋਢਤਾ ਕਰਦਾ ਹੈ, ਕਿਉਂਕਿ ਉਸ ਵਿਚ ਏਥੇ 'ਭੀ' ਪਦ ਹੈ ਤੇ ਪਾਠ ਹੈ-'ਜੋ ਇਹ ਭੀ ਬਚਨ ਕਰਹਿ'।

[ਹ] ਸਾਖੀ ਨੂੰ: ੪੫ ਵਿਚ ਗੁਰੂ ਬਾਬੇ ਨੇ 'ਲਖ ਓਲਾਮੇ ਦਿਵਸ ਕੇ’ ਵਾਲਾ ਸ਼ਲੋਕ ਦੇ ਕੇ ਬਹਾਵਦੀ ਨੂੰ ਆਖਿਆ 'ਕਰਮ ਕਰੰਗ ਹੈ, ਓਥੇ ਹੰਸ ਦਾ