ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੪)

ਮਾਲਾ, ਮੱਥੇ ਟਿਕਾ ਬੰਦੀ ਕਾ, ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤੁ ਏ, ਖੇਡਦਾ ਖੇਡਦਾ ਹਜ* ਵਿਚਿ ਆਇ ਨਿਕਲਿਆ, ਤਦਹੁ ਇਕੁ ਹਾਜੀ ਮਿਲਿਆ, ਰਾਤਿ ਇਕਠੇ ਰਹੈ। ਤਬ ਹਾਜੀ ਪੁਛਿਆ ਆਖਿਓਸ, ਏ ਦਰਵੇਸ਼! ਤੇਰੈ ਕਾਸਾ * ਲਕੜੀ, ਚਮੜੀ, ਭੰਗੜੀ ਕੁਛੁ ਨਾਹੀ, ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ? ਤਬ ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚ, ਮਃ ੧:

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਾਨਾ ਭਇਆ ਅਤੀਤੁ ॥ ਕਰ
ਕਾਸਾ ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰ-
ਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧॥
ਰਹਾਉ ॥ ਕੇਸਰਿ ਕੁਸਮ ਮਿਰਗ ਮੈ ਹਰਣਾ ਸਰਬ ਸਰੀਰੀ ਚੜਣਾ ਚੰਦਨ
ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ ਘਿਅਪਟ ਭਾਂਡਾ
ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ
ਲਿਵਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥

ਤਬ ਫਿਰਿ ਹਾਜੀ ਕਹਿਆ “ਜੀ! ਅਸੀਂ ਇਸ ਦੁਨੀਆ ਵਿਚਿ ਰਹਂਦੇ ਹਾਂ, ਅਸਾਡਾ ਕਿਆ ਹਵਾਲੁ ਹੋਵੇਗਾ ?? ਤਬ ਬਾਬਾ ਬੋਲਿਆ ਸਬਦੁ ਰਾਗ ਤਿਲੰਗ ਵਿਚਿ ਮਃ ੧ :-

ਤਿਲੰਗ ਮਹਲਾ ੫ ਘਰੁ ੧॥

੧ਓ ਸਤਿਗੁਰ ਪ੍ਰਸਾਦਿ॥

ਖਾਕ ਨੂਰ ਕਰਦੇ ਆਲਮ ਦੁਨੀਆਇ॥ ਅਸਮਾਨ ਜਿਮੀ ਦਰਖਤ ਆਬ
ਪੈਦਾਇਸਿ ਖੁਦਾਇ ॥੧॥ ਬੰਦੇ ਚਸਮ ਦੀਦੰ ਫਨਾਇ॥ ਦੁਨੀਆ ਮੁਰਦਾਰ
ਖੁਰਦਨੀ ਗਾਫਲ ਹਵਾਇ।ਰਹਾਉ। ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰ-
ਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋਂ ਦੋਜਕ ਸਜਾਇ॥੨॥ਵਲੀ
ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ॥ ਜਬ ਅਜਰਾਈਲੁ
ਬਸਤਨੀ ਤਬ ਚਿਕਾਰੇ ਬਿਦਾਇ ॥੩॥ ਹਵਾਲ ਮਾਲੂਮ ਕਰਦੇ ਪਾਕ
ਅਲਾਹ ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸੁ ਬੰਦਾਹ ॥੪॥੧॥

ਤਬ ਓਬਹੁਂ ਚਲੇ। ਮੱਕੇ ਨੂੰ ਰਵਦੇ ਰਹੇ। ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ ਚਲੀ। ਤਬ ਹਾਜੀ ਡਿਠਾ, ਆਖਿਓਸੁ ਜੁ ਇਹਿ ਬਦਲੀ ਮੇਰੇ ਉਤੇ ਹੈ। ਤਾਂ ਆਖਣਿ ਲਾਗਾ, ਜੋ ਹਿੰਦੂ ਤਾ ਮਕੇ ਨੂ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ ਅਗੈ ਹੋਹ, ਕਿ ਪਿਛੈ ਹੋਹੁ। ਤਬ ਬਾਬੇ ਆਖਿਆ, “ਭਲਾ


*ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲੇ ਕਾਫਲੇ ਤੋਂ ਹੈ।

ਇਹ ਸ਼ਬਦ ਸੀ ਪੰਚਮ ਪਾਤਸ਼ਾਹ ਜੀ ਦਾ ਹੈ, ਜੋ ਪੋਥੀ ਵਿਚ ਮਹਲਾ ੧ ਲfਖਿਆ ਹੈ, ਇਹ ਕਰਤਾ ਯਾ ਉਤਾਰੇ ਵਾਲੇ ਦੀ ਭੁੱਲ ਹੈ।