ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੩ ) . ਤੀਸਰਾ ਦਿਨੁ ਹੋਆ ਹੈ । ਤਬ ਸਿਧ ਹੈਰਾਨੁ ਹੋਇ ਗਏ । , ਤਦਹੁ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ ਤਬ ਬਾਬੈ ਪਾਸਿ ਭੀ ਲੈ ਆਏ । ਤਬ ਬਾਬੇ ਪੁਛਿਆ 'ਏਹੁ ਕਿਆ ਹੈ ? ਤਬ ਸਿਧਾਂ ਆਖਿਆ “ਏਹੁ ਸਿਧਾਂ ਕਾ ਪਿਆਲਾ ਹੈ, ਤੂੰ ਪੀਉ। ਤਬ ਬਾਬੇ ਆਖਿਆ, 'ਇਸ ਵਿਚ ਕਿਆ ਪਾਇਆ ਹੈ ?” । ਤਬ ਸਿੱਧਾਂ ਆਖਿਆ ਇਸ ਵਿਚ ਗੁੜ ਅਤੇ ਧਾਵੈ ਕੇ ਫੁਲ ਪਾਏ ਹੈਨਿ* । ਤਬ ਬਾਬਾ ਬੋਲਿਆ, ਸਬਦ ਰਾਗੁ ਆਸਾ ਸਬਦੁ ਮਃ ੧॥:-. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥.. ਭਾਠੀ ਭਵਨੁ ਪੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਸਿ ਬਨੀ ਪੇਮ ਲਿਵਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾਕਉ ਨਦਰਿ ਕਰੇ ॥ ਅੰਮ੍ਰਿਤ ਕਾ ਵਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥ ੩ ॥ ਸਿਫਤੀ ਰਤਾ ਸਦੀ ਬੈਰਾਗੀ ਜੂਐ ਜਨਮੁ ਨ ਹਾਰੈ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥ ੩੮ ॥ ਤਬ ਸਿਧਾਂ ਆਦੇਸੁ ! ਆਦਿਸੁ' ਕੀਤਾ ! ਤਬ ਬਾਬਾ ਬੋਲਿਆ, 'ਆਦਿ ਪੁਰਖ ਕਉ ਆਦੇਸੁ । ਓਬਹੁ ਰਵਦਾ ਰਹਿਆ । ਬੋਲਹੁ ਵਾਹਿਗੁਰੂ । ਚਉਥੀ ਉਦਾਸੀ ੫੧. ਚਉਥੀ ਉਦਾਸੀ ਪੱਛਮ ਦੀ, ਮੱਕਾ, ਚਉਥੀ ਉਦਾਸੀ ਪੱਛਮ ਕੀ ਹੋਈ । ਪੈਰ ਖੰਉਸਾ ਚੰਮ ਕੀਆਂ, ਅਤੇ ਚੰਮ ਕੀ ਸਥਣਿ। ਗਲ ਵਿਚ ਹਝੀਆਂ ਕੀ *ਗੁੜ ਧਾਵਿਆਂ ਤੋਂ ਸ਼ਰਾਬ ਬਣਦੀ ਹੈ । ਜੋਗੀ ਸ਼ਰਾਬ ਪੀਤਾ ਕਰਦੇ ਸਨ । ਸਿਧ ਗੋਸਟ ਨਾਮ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ,fਸਿਧਾਂ ਨਾਲ ਚਰਚਾ ਹੋਈ ਸੀ, ਓਹ ਪ੍ਰਸ਼ਨ ਉਤਰ ਗੁਰੂ ਨਾਨਕ ਜੀ ਦੀ ਆਪਣੀ ਰਚਨਾ ਹੈ । ਅਚਲ ਵਟਾਲੇ ਦੇ ਹਾਲਾਤ ਇਥੇ ਲਿਖੇ ਹਾਲਾਤ ਨਾਲੋਂ ਵਧੇਰੇ ਇਸ ਜਨਮ ਸਾਖੀ ਤੋਂ ਪੁਰਾਤਨ ਲਿਖਨਹਾਰੇ ਭਾਈ ਗੁਰਦਾਸ ਜੀ ਨੇ ਅਪਣੀਆਂ ਵਾਰਾਂ ਵਿਚ ਦਿੱਤੇ ਹਨ। ਦੇਖੇ ੧੧੫ ਪੰਨੇ ਦਾ ਫੁਟਨੋਟ ਨਿਸ਼ਾਨf। Digitized by Panjab Digital Library | www.panjabdigilib.org