ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੨)

ਗਿਆਨ ਕਾਇਆ ਰਸ ਭੋਗੰ॥੧॥ਰਹਾਉ॥ ਸਿਵ ਨਗਰੀ ਮਹਿ ਆਸਣਿ
ਬੈਸਉ ਕਲਪ ਤਿਆਗੀ ਬਾਦੰ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ
ਪੂਰੈ ਨਾਦੰ॥੨॥ ਪਤੁ ਵੀਚਾਰ ਗਿਆਨ ਮਤਿ ਡੰਡਾ ਵਰਤਮਾਨ ਬਿਭੂਤ
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ॥੩॥ ਸਗਲੀ
ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕ॥ ਕਹੁ ਨਾਨਕ ਸੁਣਿ
ਭਰਥਰਿ ਜੋਗੀ ਪਾਰਬ੍ਰਹਮੁ ਲਿਵ ਏਕੰ॥੪॥੩॥੩੭॥

ਤਦਹੁਂ ਸਿਧ ਬੋਲੇ ‘ਨਾਨਕ! ਤੂ ਅਚਲ* ਚਲੂ, ਮੇਲਾ ਹੈ, ਦਰਸਨੁ ਸਿਧਾਂ ਕਾ ਮੇਲਾ ਹੈ। ਤਬ ਬਾਬੈ ਆਖਿਆ ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ? ਤਬ ਸਿਧ ਬੋਲੇ “ਨਾਨਕ! ਅਚਲੁ ਤਿਹੁਂ ਦਿਨਾ ਕਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲਿ ਚਲਦੇ ਹਾਂ।ਤਬ ਬਾਬੇ ਆਖਿਆ “ਤੁਸੀਂ ਚਲਹੁ, ਅਸੀ ਧੀਰੇ ਭਾਇ ਆਵਹਿਂਗੇ'।ਤਬ ਸਿਧ ਓਹੁ ਚਲੇ। ਤਬ ਪਿਛਹੂੰ ਬਾਬਾ ਭੀ ਚਲਿਆ ਮਨਸਾ ਕੀ ਚਾਲ, ਇਕ ਪਲ ਮਹਿਂ ਗਇਆ। ਆਇ ਬੜ ਤਲੈ ਬੈਠਾ। ਪਿਛİ ਸਿਧ ਆਏ। ਜਾਂ ਦੇਖਨਿ ਤਾਂ ਅਗੇ ਬੈਠਾ ਹੈ! ਤਬ ਸਿਧਾਂ ਪੁਛਿਆ ‘ਏਹੁ ਕਦਿ ਕਾ ਆਇਆ ਹੈ?” ਤਬ ਅਗਹੁਂ ਸਿਧਾਂ ਕਹਿਆ “ਜੋ ਇਸ ਨੋਂ ਆਇਆਂ ਆਜੂ


*ਇਹ ਵਟਾਲੇ ਤੋਂ ਤੀਹ ਕੁ ਮੀਲ ਪਰੇ ਜੋਗੀਆਂ ਦਾ ਪੁਰਾਣਾ ਟਿਕਾਣਾ ਸੀ ਤੇ

ਹੁਣ ਬੀ ਹੈ। ਗੁਰੂ ਜੀ ਦੇ ਬੈਠਣ ਦੀ ਥਾਵੇਂ ਗੁਰਦੁਆਰਾ ਭੀ ਹੈ। ਦੂਜੀ ਵੇਰੀ ਪਾਠ ‘ਮੇਲਾ ਹਾ: ਵਾ: ਨੁਸਖੇ ਵਿਚ ਨਹੀਂ ਹੈ। [ਸਫ਼ਾ ੧੧੧ ਦੀ ਬਾਕੀ ਟੂਕ ਲਗਾਇਨ ਛਾਰਾ। ਬਾਝ ਗੁਰੂ ਡੁੱਬਾ ਜਗ ਸਾਰਾ॥ ੧੯॥ ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗ੍ਯਾਨ ਬਿਨ ਕੂੜ ਕੁਸੱਤ ਮੁਖਹੁ ਆਲਾਈ। ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧਿ ਭਾਈ। ਸੇਵਕ ਬੈਠਣ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ। ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਉਂ ਜਾਈ ਵਰਤਿਆ ਪਾਪ ਸਭਸੁ ਜਗ ਮਾਂਹੀ॥੩੦॥ ਸਿੱਧੀ ਮਨੋ ਬਿਚਾਰਿਆ ਕਿਵੇਂ ਦਰਸ਼ਨ ਏਹ ਲੇਵੈ ਬਾਲਾ। ਐਸਾ ਜੋਗੀ ਕਲੀ ਮਹਿੰ ਹਮਰੇ ਪੰਥ ਕਰੇ ਉਜਿਆਲਾ। ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ। ਬਾਬਾ ਆਯਾ ਪਾਣੀਐ ਡਿਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝੱਲੇ ਗੁਰ ਦੀ ਝਾਲਾ। ਫਿਰ ਆਯਾ ਗੁਰਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ। ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥਨਿਰਾਲਾ ਕਲਿਜੁਗ ਨਾਨਕ ਨਾਮ ਸੁਖਾਲਾ॥ ੩੧॥