ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੯) ਏਕੀ ਕਾਰਣਿ ਪਾਪੀ ਭਇਆ॥ ਰੋਵਹਿ ਸੇਖ ਮਸਾਇਕ ਪੀਰ॥ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ॥ਮੰਨੇ ਨਾਉ ਸੋਈ ਜਿਣਿ ਜਾਇ॥ਅਉਰੀ ਕਰਮ ਨ ਲੇਖੈ ਲਾਇ ॥੧॥ ਤਬ ਬਾਬੇ ਦੀ ਖੁਸ਼ੀ ਹੋਈ । ਓਥਹੁ ਰਵਦੇ ਰਹੇ। ੫o, ਸੁਮੇਰ ਤੇ ਅਚਲ ਪਰ ਸਿੱਧਾਂ ਨਾਲ ਗੋਸ਼ਟ, ਸਵਾਲਾਖੁ ਪਰਬਤੁ ਲੰਘ ਅਗੈ ਸੁਰਿ ਜਾਇ ਚੜਿਆ, ਜਹਾਂ ਮਹਾਂਦੇਵ ਕਾ ਅਸਥਾਨੁ ਥਾ* । ਤਬ ਅਗੈ ਮਹਾਦੇਓ, ਅਤੇ ਗੋਰਖ ਨਾਥ, ਅਤੇ ਭਰਥਰੀ, ਅਤੇ ਗੋਪੀ ਚੰਦੁ ਅਤੇ ਚਰਪਟੁ ਬੈਠੇ ਥੇ। ਤਬ ਬਾਬੈ ਜਾਇ ਆਦੇਸੁ ! ਆਦੇਸੁ ! ਕੀਤਾ। ਬਾਬਾ ਬੈਠਿ ਗਇਆ । ਤਦਹੁ ਸਿਧਾਂ ਡਿਬੀ ਦਿਤੀ,ਤਾਂ ਆਖਿਓਨੇ 'ਜਾਹਿ ਜੀ ਭਰਿ ਲੇਆਉ# ਕਲਜੁਗੁ ਕੇ ਬਾਲਕੇਤਦਹੀ ਬਾਬਾ ਡਿਬੀ ਭਰਣਿ ਗਇਆ। ਜਾ ਪਾਣੀ ਵਿਚ ਪਾਏ, ਤਾਂ ਹੀਰੇ ਮੋਤੀ ਵਿਚ ਲਗੇ ਪਵਣਿ । ਤਬ ਗੁਰੂ ਬਾਬੇ ਡਿਬੀ ਧਰਤੀ ਨਾਲ ਮਾਰੀ, ਤਬ ਠੀਕਰੀਆਂ ਹੋ ਗਈਆਂ। ਤਦਹੁ ਬਾਬੇ ਠੀਕਰੀ ਜੋੜੀਆਂ, ਜੋੜਿ ਕੇ ਸਲੋਕ ਦਿਤਾ। ਸਲੋਕ ਭੰਨੈ ਘੜੇ ਸਵਾਰੇ ਸੋਇ॥ਨਾਨਕ ਸਚ ਬਿਨੁ ਅਵਰੁ ਨ ਕੋਇ ॥੧॥ ਤਬ ਮੰਤਰਾਂ ਕੀ ਕਲਾ ਦੂਰਿ ਹੋਈ। ਤਬ ਡਿਬੀ ਵਿਚ ਪਾਣੀ ਪਾਇਆ।

  • ਮਾਰਤੰਡ ਤੋਂ ਅਗੇ ਸ਼ਿਵਜੀ ਦਾ ਮੰਦਰ ਅਮਰਨਾਥ ਹੈ, ਪਰੰਤੁ ਏਹ ਬਹੁਤ ਦੂਰ ਨਹੀਂ ਹੈ । ਸਵਾਲਾਖ ਪਰਬਤ ਤੋਂ ਜਾਪਦਾ ਹੈ ਕਿ ਇਹ ਇਸ਼ਾਰਾ ਕੈਲਾਸ਼ ਵਲ ਹੈ, ਕਿਉਂਕਿ ਇਸ ਦੇ ਨੇੜੇ ਹੀ ਪਰਬਤ ਹਨ, ਜਿਨ੍ਹਾਂ ਤੋਂ ਸੋਨਾ ਲੱਭਦਾ ਹੈ, ਸਮੇਰ ਦਾ ਇਸ਼ਾਰਾ ਉਨਾਂ ਪਹਾੜਾਂ ਵੱਲ ਜਾਂਦਾ ਹੈ । ਮਾਨ ਸਰੋਵਰ ਬੀ ਏਥੇ ਕੈਸ਼ ਪਾਸ ਹੈ, ਇਹ ਬੋਧੀਆਂ ਤੇ ਹਿੰਦੂਆਂ ਦਾ ਬੜਾ ਭਾਰੀ ਤੀਰਥ ਹੈ, ਜੋਗੀ

ਯਾ ਸਿੰਧ ਏਥੇ ਯਾਤਰਾ ਕਰਨ ਆਏ ਕਿਸੇ ਪਰਬ ਪਰ ਸਤਿਗੁਰੂ ਨੂੰ ਮਿਲੇ ਜਾਪਦੇ ਹਨ । ਕੈਲਾਸ਼ ਸ਼ਿਵਾਂ ਦਾ ਸਥਾਨ ਕਹਿਲਾਉਂਦਾ ਹੈ । ਮਹਾਂਦਉ ਕਿਸੇ ਜੋਗੀ ਦਾ ਨਾਮ ਹੈ, ਸ਼ਿਵ ਤੋਂ ਮੁਰਾਦ ਨਹੀਂ। ਅਗੇ ਚੱਲ ਕੇ ਜਦ ਮਹਾਂ ਦੇਉ ਬੋਲਦਾ ਹੈ ਤਾਂ ਆਪਣਾ ਨਾਮ ਈਸ਼ਰ’ ਬੋਲਦਾ ਹੈ, ਈਸ਼ਰ ਪਦ* ਮਹਾਂਦੇਊ ਵਾਸਤੇ ਬੀ ਵਰਤਦੇ ਸਨ। +ਗਾਲਬਨ ਮੁਰਾਦ ਮਾਨਸਰੋਵਰ ਤੋਂ ਭਰ ਕੇ ਲੈ ਆਉਣ ਦੀ ਹੈ। Aਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਸੋ ਗੁਰਬਾਣੀ ਨਹੀਂ ਹੈ। Digitized by Panjab Digital Library / www.panjabdigilib.org