ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੮) ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫il ਤਾਕਾ ਅੰਤੁ ਨ ਜਾਣੈ ਕੋਈ ॥ ਪੂਰੇ ਗੁਰ ਤੇ ਸੋਝੀ ਹੋਈ ॥ ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬ ॥ ੩ ॥੧੫॥ ਤਬ ਬ੍ਰਹਮਦਾਸ ਪੰਡਤੁ ਆਇ ਪੈਰੀ ਪਇਆ,ਗਲ ਤੇ ਪਥਰੁ ਸੁਣਿ ਪਾਇਆ, ਨਾਉ ਧਰੀਕੁ ਹੋਆ । ਸੇਵਾ ਲਾਗਾ ਕਰਣਿ, ਪਰੁ ਮਨ ਤੇ ਬਾਸਨਾ ਜਾਵਸੁ ਨਾਹੀ । ਜੋ ਸੇਵਾ ਕਰੇ, ਸੋ ਸਾਸੁ ਭਰਿ ਸਹਜਿ ਸੁਭਾਇ ਕਰੈ; ਮਨ ਉਤੇ ਆਣੈ,ਜੋ ਮੈਂ ਅੱਗੇ ਭੀ ਏ ਸੇਵਾ ਕਰਦਾ ਥਾ । ਤਬ ਹਉਂਮੈ ਕਾ ਸਦਕਾ ਥਾਇ ਪਵੈ ਨਾਹੀਦਹ ਗੁਰੂ ਬਾਬੈ ਏਕ ਦਿਨਿ ਆਖਿਆ, ਜੋ 'ਜਾਹਿ ਗੁਰੁ ਕਰੁ । ਤਬ ਪੰਡਿਤ ਆਖਿਆ ਜੀ ਕਉਣ ਗਰੂ ਕਰਾਂ ? ਤਦਹੀਂ ਗੁਰੂ ਬਾਬੇ ਆਖਿਆ ਜੋ 'ਜਾਹਿ ਉਦਿਆਨ ਵਿਚ ਇਕੁ ਕੋਠਾ ਹੈ, ਤਿਥੈ ਚਾਰਿ ਫਕੀਰ ਬੈਠੇ ਹੈਨਿ, 'ਓਹ ਤੈਨੂੰ ਦਸਨਗੇ । ਤਬ ਓਥਹੁ ਬਹੁਮਦਾਸੁ ਚਲਿਆ,ਜਾਇ ਪੈਰੀ ਪਉਣਾ ਕਹਿਆ। ਤਬ ਇਕ ਘੜੀ ਸਸਤਾਇਕੈ ਓਨਾਂ ਸਿਖਾਂ ਕਹਿਆ, ਓਸ ਮੰਦਰ* ਵਿਚ ਤੇਰਾ ਗੁਰੂ ਹੈ?।ਬ ਪੰਡਤੁ ਆਇਆ ਆਇ ਤਸਲੀਮ ਕੀਤੀਅਸੁ । ਤਬ ਅਗੈ ਸੁਹੇ ਬਸਤੁ ਪੈਧੇ ਇਸੜੀ ਖੜੀ ਥੀ । ਤਬ ਲੈਕਰਿ ਪੈਜਾਰ ਬਰੇ ਹਾਲ ਮਾਰਿਆ। ਤਬ ਰੋਂਦਾ ਰੋਂਦਾ ਆਇਆ । ਤਬ ਓਨਾਂ ਸਿਖਾਂ ਪੁਛਿਆ, ਜੋ ਗੁਰੁ ਮਿਲਿਓ ? ਤਬ ਓਸ ਆਪਣੀ ਹਕੀਕਤ ਆਖਿ ਸੁਣਾਈ । ਤਬ ਓਨੀ ਸਿਖੀ ਆਖਿਆ, 'ਭਾਈ ਜੀ ! ਉਹ ਮਾਇਆ ਸੀ, ਜਿਸ ਦੀ ਤ, ਬਾਸਨਾ ਕਰਦਾ ਥਾ, ਓਹੀ ਤੇਰਾ ਗਰ ਥੀ । 3ਬ ਆਇ ਗੁਰੂ ਬਾਬੇ ਦੀ ਪੈਰੀ ਪਇਆ। ਦੋਵੇਂ: ਊਟ ਪੁਰਾਣਾਂ ਦੇ ਸੁਟ ਪਾਏ । ਗੁਰੂ ਗੁਰੂ ਲਗਾ ਜਪਣ, ਸੰਗਤੀ ਦੀ ਚਰਣ ਰੇਣਿ ਹੋਆ । ਬੋਲਹੁ ਵਾਹਿਗੁਰੂ। ਤਤੁ ਬਾਣੀ ਹਸੂ ਲੁਹਾਰ ਅਤੇ ਸੀਹੈ ਛੱਬੇ ਲਿਖੀ ਤਬ ਬਾਬੇ ਸਲੋਕੁ | ਆਖਿਆ: ਸਲੋਕ ਮਃ ੧ ॥ ਸਹੰਸਰ ਦਾਨ ਦੇ ਇੰਦੁ ਰੋਆਇਆ ॥ ਪਰਸਰਾਮੁ ਰੋਵੈ ਘਰਿ ਆਇਆ॥ ਅਜੈ ਸੁ ਰੋਵੈ ਭੀਖਿਆ ਖਾਇ॥ਐਸੀ ਦਰਗਹ fਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੋਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ॥

  • ਗਾਲਬਨ ਇਹ ਇਸ਼ਾਰਾ ਕਰੇਵੇ ਉਪਰ ਮਾਰਤੰਡ ਦੇ ਢੱਠੇ ਪਏ ਮੰਦਰ ਵੱਲ ਹੈ, ਜਿਥੇ ਬ੍ਰਹਮਾਦਾਸ ਨੂੰ ਮਾਯਾ ਨੇ ਇਸੜੀ ਦੇ ਰੂਪ ਦਰਸ਼ਨ ਦੇਕੇ ਤਾੜਨਾ ਕੀਤੀ। ਇਸ ਮੰਦਰ ਦੀ ਇਕ ਮਹਿਰਾਬ ਅਜੇ ਖੜੀ ਹੈ, ਬਾਕੀ ਪੱਥਤ ਡਿਗ ਪਏ ਹਨ ਜਦ ਦੇ ਕਿ ਬੁਤਸ਼ਿਕਨ ਨੇ ਢਾਹੇ ਹਨ ।

ਹਾ: ਵਾ: ਨੁਸਖੇ ਵਿਚ ਬੋਲਹੁ ਵਾਹਿਗੁਰੂ' ਪਾਠ ਨਹੀਂ ਹੈ । | Digitized by Panjab Digital Library / www.panjabdigilib.org