ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੫)

ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ॥੧॥ਰਹਾਉ॥ ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ॥ ਜਿਸਕੀ ਅਟਕ ਤਿਸਤੇ ਛੁਟੀ ਤਉ ਕਹਾ ਕਰੈ ਕੋਟਵਾਰ॥੨॥ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ॥੩॥ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ॥੪॥੫॥੧੪॥

ਤਦਹੁ ਭੁਖ ਵੇਲਗਾਈ। ਰਾਕਸੁ ਕਾੜਾ ਤਪਤਿ ਰਹਿਆ, ਕੜਾਹਾ ਤਪੈ ਨਾਹੀ ਸੀਤਲੁ ਹੋਇ ਗਇਆ। ਤਬ ਆਇ ਪੈਰੀ ਪਇਆ, ਤਾਂ ਆਖਿਓ ਸੁ, ‘ਜੀ ਮੇਰੀ ਮੁਕਤਿ ਕਰੁ। ਤਬ ਸੀਂਹੋ ਪਹੁਲ ਦਿਤੀ। ਨਾਉ ਧਰੀਕੁ ਸਿਖ ਹੋਆ। ਮੁਕਤਿ ਕਉ ਚਲਿਆ, ਮੁਕਤਿ ਭਇਆ। ਬੋਲਹੁ ਵਾਹਿਗੁਰੂ।

੪੫. ਮਖਦੂਮ ਬਹਾਵਦੀ. (ਗੁਰਮੁਖਾਂ ਵਾਲੀ ਸਾਖੀ)

ਤਦਹੂੰ ਬਾਬਾ ਰਵਦਾ ਰਹਿਆ, ਸਮੁੰਦ੍ਰ ਕੀ ਬਰੇਤੀ ਵਿਚਿ, ਅਗੇ ਮਖਦੂਮ ਬਹਾਵਦੀ ਸਮੁੰਦ੍ਰ ਵਿਚਿ ਮੁਸਲੇ ਉਪਰਿ ਪਇਆ ਖੇਲਦਾ ਥਾ। ਤਬ ਗੁਰੂ ਭੀ ਜਾਇ ਪ੍ਰਗਟਿਆ। ਤਬ ਮਖਦੂਮ ਬਹਾਵਦੀ ਦੇਖਿ ਕਰਿ ਸਲਾਮੁ ਪਾਇਆ, ਆਖਿਓਸੁ, “ਸਲਾਮਾਅਲੇਕ ਦਰਵੇਸੁ!' ਤਬ ਬਾਬੈ ਜਬਾਬੁ ਦਿਤਾ, ਆਖਿਓਸੁ ਅਲੇਕਮ ਸਲਾਮ ਮਖਦੂਮ ਬਹਾਵਦੀ ਕੁਰੇਸੀ! ਤਬ ਦਸਤਪੋਸੀ ਲੇਕਰਿ ਬੈਠਿ ਗਇਆ। ਤਬ ਮਖਦੂਮ ਬਹਾਵਦੀ ਆਖਿਆ, “ਨਾਨਕ ਦਰਵੇਸ ਚਲੁ ਸਮੁੰਦ੍ਰ ਕਾ ਸੈਲੁ ਕਰਿ ਆਵਹਾਂ। ਤਬ ਬਾਬੇ ਆਖਿਆ, “ਮਖਦੂਮ ਬਹਾਵਦੀ! ਕਦੇ ਸੈਲੁ ਕਰਦੇ ਨੂ ਕਛੁ ਨਦਰਿ ਭੀ ਆਇਓ?' ਤਬ ਮਖਦੂਮ ਬਹਾਵਦੀ ਆਖਿਆ “ਨਾਨਕB! ਇਕ ਦਿਨਿ ਇਕ ਮੁਨਾਰਾ ਨਦਰਿ ਆਇਆ। ਤਬ ਬਾਬੇ ਆਖਿਆ, ਜਾਹਿ ਉਸ ਕੀ ਖਬਰਿ ਲੈ ਆਉ।ਤਬ ਮਖਦੂਮ ਬਹਾਵਦੀ ਆਖਿਆ: ਬਚਨੁ ਹੋਵੈ ਜੀ।ਤਬ ਮਖਦੂਮ ਬਹਾਵਦੀ ਮੁਸਲਾ ਸਮੁੰਦ੍ਰ ਵਿਚਿ ਪਾਇਆ, ਖੇਡਦਾ ਖੇਡਦਾ ਜਾਇ ਨਿਕਲਿਆ। ਜਾਂ ਦੇਖੇ ਤਾਂ ਇਕ ਮੁਨਾਰਾ ਹੈ।ਤਬ ਮਖਦੂਮ ਬਹਾਵਦੀ ਉਥੈ ਗਇਆ। ਅਗੇ ਜਾਵੈ, ਤਾਂ ਬੀਸ ਮਰਦ ਬੈਠੇ ਹਨ। ਓਥੈ ਜਾਇ ਸਲਾਮ ਪਾਇਓਸੁ, ਦਸਤਪੰਜਾ ਲੈਕਰਿ ਬੈਠਿ ਗਇਆ। ਜਬ ਰਾਤ ਪਈ, ਤਬ ਇਕੀਸ ਭਾਂਡੇ ਖਾਣਿ ਕੇ ਅਰਸ ਤੇ ਉਤਰੇ।ਤਦਹੂੰ ਖਾਣਾ ਫਕੀਰਾਂ ਖਾਧਾ, ਚਾਰੇ ਪਹਰ


ਭਾਵ ਹੈ “ਕੜਾਹਾ। “ਤਦਹੁ ਭੁਖ ਵੇਲਗਾਈਤੋਂ'ਤਪਤ ਰਹਿਆ, ਦੀ ਥਾਂ ਹਾ: ਵਾ: ਨ: ਵਿਚ ਐਉਂ ਹੈ:-“ਤਬ ਰਾਕਸ਼ ਕੀ ਭੁੱਖ ਬਿਲਾਇ ਗਈ'। ਸਿਖ ਪਾਠ ਹਾ: ਵਾ; ਨੁ: ਦਾ ਹੈ। Aਹਾ: ਵਾ: ਨੁ: ਵਿਚ ਪਾਠ “ਮਖਤੂੰਮ ਬਹਾਵਦੀ ਹੈ। Bਪਾਠਾਂਤ ਹੈ “ਨਾਨਕ ਜੀ। “ਅਰਸ ਤੇ ਪਾਠ ਹਾਂ: ਵਾ: ਨੁ:ਵਿਚ ਨਹੀਂ ਹੈ।