ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੪)

ਅਨੇਰਾ ਕਿਕਰੇ ਪਉਣ ਪਾਣੀ ਕਿਆ ਜਾਤਿ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥੨॥

ਜਬ ਗੁਰੂ ਬਾਬੇ ਇਹੁ ਸਲੋਕ ਆਖਿਆ, ਤਾਂ ਅਨਭੀ ਸਰੇਵੜਾ ਆਇ ਪੈਰੀ ਪਇਆ। ਨਾਉ ਧਾਰੀਕੁ ਸਿਖ ਹੋਆ। ਗੁਰੂ ਗੁਰੂ ਲਗਾ ਜਪਣਿ। ਤਿਤੁ ਮਹਲਿ ਬਿਸਮਾਦਿ ਵਿਚਿ ਧਨਾਸਰੀ ਦੇਸ ਏਹ ਵਾਰੁ ਹੋਈ ਸਾਪੂਰਨ ਮਾਝਕੀ, | ਤਦਹੁ ਸੈਦੋ ਘੇਹੋ ਲਿਖੀ ਸੰਪੂਰਨੁ ਪੜਣੀ। ਤਬ ਧਨਾਸਰੀ ਦੇਸਿ ਬਹੁਤੁ ਨਾਉ ਧਰੀਕ ਸਿਖ ਹੋਏ। ਇਕ ਮੰਜੀ ਊਹਾ ਭੀ ਹੈ। ਬੋਲਹੁ ਵਾਹਿਗੁਰੂ। ਤਦਹੋ ਬਾਬਾ ਜੀ ਓਥਹੁੰ ਰਵਦੇ ਰਹੇ।

੪੪. ਕਉਡਾ ਰਾਖਸ਼.

ਤਦਹੁ ਸਮੁੰਦ੍ਰ ਕੀ ਬਰੇਤੀ ਕੇ ਅਧ ਵਿਚਿ ਭਖ ਬਿਲਾਇਤਿਨਿ ਹੈ ਊਹਾ ਰਾਕਸ਼ੁ ਆਦਮੀ ਭਖਦਾ ਥਾ। ਧਨਾਸਰੀ ਦੇਸ ਕਾ। ਤਹਾਂ ਬਾਬਾ ਜਾਇ ਪ੍ਰਗਟਿਆ, ਨਾਲਿ ਸੈਦੋ ਸੀਹੋ ਜਟ ਜਾਤ ਘੇਹੋ ਥੇ। ਤਬ ਰਾਕਸੁ ਆਇਆ। ਦੇਖਿ ਕਰਿ ਕੜਾਹਾ ਤਪਾਇਆ। ਤਬ ਬਾਬੇ ਜੋਗੁ ਪਕੜਿ ਲੈ ਗਇਆ, ਦੇਖਿ ਕਰਿ ਹਸਿਆਣੇ। ਤਬ ਸੈਦੋ ਅਤੈ ਸੀਹੋ ਲਗੈ ਬੈਰਾਗੁ ਕਰਣਿ, ਆਖਿਓਨੈ ਜੋ “ਅਸਾਡੇ ਜੀਅੜੇ ਭੀ ਕੜਾਹੇ ਵਿਚਿ ਤਲੀਅਨਿਗੈ।ਤਬ ਬਾਬਾ ਤਪਤੇ ਕੜਾਹੇ ਵਿਚਿ ਜਾਇ ਬੈਠਾ। ਤਦਹੁ ਬਿਸਮਾਦੁ ਕੈ ਘਰਿ ਆਇਆ, ਤਿਤੁ ਮਹਲਿ ਸਬਦੁ ਹੋਆ ਰਾਗ ਮਾਰੂ ਵਿਚ ਮਃ ੧

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪ੍ਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥ ੧॥ ਆਵਣ ਜਾਣੁ ਰਹਿਓ॥ ਤਪਤ ਕੜਾਹਾ


*“ਅਨਭੀ ਦੀ ਥਾਂ ਹਾਵਾ:ਨ: ਵਿਚ ਪਾਠ‘ਆਇਕੈ ਹੈ।ਗਾਲਬਨ, “ਅਨਭੀ ਯਾ “ਨਾਰਭੀ ਸਰੇਵੜੈ ਦਾ ਨਾਮ ਹੈ 1 “ਆਇ ਹਾ:ਵਾ:ਨੁ: ਵਿਚ ਨਹੀਂ ਹੈ। “ਸਿਖ ਪਾਠ ਹਾ:ਵਾ:ਨੁ:ਦਾਹੈ। A‘ਭੁਖ ਪਾਠ ਹਾ:ਵਾਨ: ਵਿਚ ਨਹੀਂ ਹੈ। Bਨਿ’ਪਾਠ ਹਾਵਾ:ਨ:ਵਿਚ ਨਹੀਂਹੈ। ਕਾਦੀਥਾਂ ਹਾਵਾ:ਨ: ਵਿਚ ਤੇ ਚੱਲੇ ਹੈ। Dਹਾ:ਵਾ:ਨ:ਵਿਚ ਐਉਂ ਪਾਠ ਹੈ:-ਨਾਲ ਸੈਦੋ ਅਤੇ ਘੇਹੋ ਅਤੇ ਸੀਹੋ ਜਟ ਥੇ। “ਦੇਖਿ ਕਰਿ ਹਸਿਆ ਪਾਠ ਹਾਂ: ਵਾ: ਨੁਸਖ਼ੇ ਵਿਚ ਨਹੀਂ ਹੈ।

F: ਵਾ; ਨੁਸਖੇ ਵਿਚ ਏਥੇ ਮਰਦਾਨਾ ਬੀ ਨਾਲ ਲਿਖਿਆ ਹੈ। ਪਾਠ ਐਉਂ ਹੈ:- “ਸੈਦੋ ਅਤੇ ਘੇਹੋ ਸੀਹੋ ਅਤੇ ਮਰਦਾਨਾ ਲਗੇ ਬੈਰਾਗ ਕਰਨ'। G‘ਤਲੀਅਨਗੇ' ਦੀ ਥਾਂ ਹਾ: ਵਾ: ਨੁ: ਵਿਚ ਪਾਠ ਹੈ “ਵਿਣਾਹੈ? = ਮਤਲਬ ਹੈ ਕਿ ਨਾਸ਼ ਕਰੇਗਾ। Hਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ,੫੧ਲਿਖਣਾ ਲਿਖਾਰੀ ਦੀ ਭੁੱਲ ਹੈ।