ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੯). ਦੁਤ ਉਸ ਬਾਣੀਏ ਕਉ ਬੁਲਾਇ ਲੈ ਆਏ। ਤਬ ਓਹ ਬਾਣੀਆਂ ਰਾਮ ਰਾਮ ਕਰਕੇ ਸਿਰ ਨਿਵਾਇ ਕਰ ਨਲੀਏਰ ਦੇ ਮਿਲਿਆ।ਤਬ ਰਾਜੇ ਪੁੱਛਿਆ, ਜੋ ਰੇ ਬਾਣੀਏ! ਤੂੰ ਹਿੰਦੂ ਜਨਮ ਹੈਂ, ਤੂੰ ਬਰਤ ਨੇਮ ਪੂਜਾ ਨਹੀਂ ਕਰਤਾ,ਸੋ ਕਿਉਂ ਨਹੀਂ ਕਰਤਾ ??

  • ਜੋ, 'ਜੀ, ਜਿਸ ਕਾਰਣ ਤੁਮ ਬਰਤਨੇਮ ਸੰਜਮ ਕਰਤੇ ਹੋ, ਸੋ ਵਸਤ ਮੈਂ ਪਾਈ ਹੈ । ਕਿਆ ਵਰਤ ਨੇਮ ਕਰਉ ?

ਤਬ ਰਜੇ ਪੁੱਛਿਆ 'ਕਉਣ ਵਸਤ ਤੋਂ ਪਾਈ ਹੈ ? ਜਿਸ ਤੇ ਤੇਰਾ ਸੰਤੋਖ ਹੁਆ ਹੈ | ਕਹੇ, ਜੀ ਮੈਂ ਮਹਾਂਪੁਰਖ ਕਾ ਦਰਸ਼ਨ ਕੀਆ ਹੈ, ਜਿਸ ਕੇ ਦਰਸ਼ਨ ਮੁਕਤਿ ਪਾਈ ਹੈ । ਤਬ ਰਾਜੇ ਕਹਿਆ, “ਤੇਰੀ ਨਿਸ਼ਾ ਹੋਈ ਹੈ ਉਸਕੇ ਦਰਸ਼ਨ ? ਤਬ ਬਾਣੀਏ ਕਹਿਆ, “ਜੀ ਪਰਮੇਸਰ ਮਿਲਿਆ, ਤਾਂ ਨਿਸਾ ਦੀ ਕਿਆ ਚੱਲੀ ਹੈ ? । ਤਬ ਰਾਜੇ ਕਹਿਆ, “ਰੇ ਬਾਣੀਏ ! ਕਲਜੁਗ ਮੈਂ ਐਸਾ ਕਉਣ ਹੈ ਮਹਾਂ ਪੁਰਖ ਜਿਸਕੇ ਦਰਸ਼ਨ ਮੁਕਤਿ ਪਾਈਐ ?” ਕਹੈ, ਜੀ ਐਸਾ ਬਾਬਾ ਨਾਨਕ ਹੈ, ਜਿਸਕੇ ਨਾਮ ਲੀਐ ਮੁਕਤਿ ਪਾਈਤੀ ਹੈ। ਤਬ ਉਨ ਬਾਣੀਐ ਬਾਬੇ ਨਾਨਕ ਜੀ ਕੀ ਬਾਣੀ ਪ੍ਰਗਟ ਕਰੀ । ਤਬ ਰਾਜੇ ਸਿਵਨਾਭਿ ਬਾਣੀ ਸੁਣੀ, ਸੁਣਿਐ ਤ੍ਰਿਪਤ ਹੋਇ ਗਇਆ ( ਰੋਮ ਰੋਮ ਮਗਨ ਹੋਇ ਗਇਆ । ਗੁਰੂ ਬਾਬੇ ਦੀ ਬਾਣੀ ਜੋ ਸੁਣੀ ਰਾਜੇ ਸਮਝੀ । “ਰੇ ਬਾਣੀਐ ! ਤੂੰ ਮੇਰੇ ਤਾਂਈ ਅਪਨੇ ਨਾਲ ਲੈ ਚੱਲ ਜਹਾਂ ਗੁਰੂ ਬਾਬਾ ਨਾਨਕ ਹੈ, ਮੈਂ ਦਰਸਨ ਦੇਖਉਂ । ਤੂਬ ਉਨ ਬਾਣੀਐ ਕਹਿਆ, “ਜੀ ਇਉਂ ਤੂੰ ਚਲੈ, ਤਾਂ ਕਿਆ ਜਾਪੈ ਤੂੰ ਪਹੁੰਚ ਸਕਹਿ ਕਿ ਨਾ ਸਕਹਿ ? ਪਰ ਤੂੰ ਜੀਅ ਵਿਚ ਅਰਾਧ, ਤੇਰੇ ਤਾਈਂ ਈਹਾਂ ਹੀ ਮਿਲੇਗਾ । ਤਬ ਰਾਜੇ ਸਿਵਨਾਭਿ : ਕਹਿਆ, ਜਿਸ ਧਰਤੀ ਗੁਰੂ ਬਾਬਾ ਨਾਨਕ ਰਹਿਤ ਹੈ, ਸੋ ਧਰਤੀ ਤੂੰ ਕਹੁ । ਕਹੈ, ਜੀ ਲਾਹੌਰ ਤੇ ਕੋਸ ਪੰਦਰਾਂ ਕਰਤਾਰ ਪਰ ਬੰਨਿਆ ਹੈ ਪੰਜਾਬ ਕੀ ਧਰਤੀ ਮਾਂਹਿ, ਉਨ੍ਹਾਂ ਗੁਰੂ ਬਾਬਾ ਨਾਨਕ ਰਹਿਤਾ ਹੈ । ਸਥਾਨ ਤਲਵੰਡੀ ਰਾਇ ਭੋਇ ਭੱਟੀ ਕੀ, ਰਾਵੀ ਕੇ ਪਾਰ, ਨਮ ਸਥਾਨ ਰਾਵੀ ਦੇ ਉਰਾਰ ਕਰਤਾਰ ਪੁਰ | ਬੰਨਿਆਂ ਹੈ, ਊਹਾਂ ਮਹਾਂਪੁਰਖ ਹਿਤਾ ਹੈ । ਸਭਨੀ ਥਾਂਈ ਹੈ, ਜਹਾਂ ਜਹਾਂ ਅਰਾਧੀਐ, ਤਹਾਂ ਤਹਾਂ ਹਾਜ਼ਰ ਹੈ । ਤਬ ਰਾਜੇ ਕਹਿਆ, “ਤਉ ਚਲੋ ਲਾਹੌਰ ! ਕਉ, ਜੋ ਜਾਇਰ ਦਰਸਨ ਕਰਉ । ਤਬ ਉਨ ਬਾਣੀਐ ਕਹਿਆ, ਜੋ 'ਜੀ ਮਹਾਂ ਪੁਰਖ ਕਾ ਸੁਭਾਉ ਹੈ, ਚੱਲ ਕੇ ਕੋਈ ਨਾਂਹੀ ਅੱਪੜਿਆ । ਕਹੈ, ਜੀ ਤੂੰ ਆਪਣੇ ਆਤਮੇ ਅੰਦਰ ਅਰਾਧ, ਗੁਰੂ ਬਾਬਾ ਅੰਤਰਜਾਮੀ ਹੈ,ਤੁਝ ਕਉ ਈਹਾਂ ਹੀ ਮਿਲੇਗਾ। ਤਬ ਰਾਜੇ ਸਿਵਨਾਭਿ ਏਹੁ ਬਾਤ ਮੰਨ ਲੀਤੀ । ਤਬ ਉਹ ਬਾਣੀਆਂ ਵਿਦਾ ਹੋ | ਉਨ ਬਾਣੀਐ ਚਲਤੀ ਵੇਰੀ ਕਹਿਆ, ਜਿ ਰਾਜਾ ਜੀ, ਤੂੰ ਧੰਨ ਹੈ, ਗੁਰੂ ਬਾਬਾ ਨਾਨਕ ਤੈਨੂੰ ਮਿਲੇਗਾ, ਪਰ ਤੂੰ ਲਖ ਸਕਹਿੰਗਾ ਨਾਹੀਂ। ਕਿਆ ਜਾਪੇ ਕਿਤ ਰੂਪ

  • ਇਹ ਬਾਣੀਏ ਦਾ ਉਤੁ ਹੈ ।

Digitized by Panjab Digital Library / www.panjabdigilib.org