ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੮੫)

ਵਿਆਪਿਆ ਸਮਝੈ ਨਾਹੀ ਗਾਵਾਰੁ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ॥੧॥ ਅੰਧੇ ਤੂੰ ਬੈਠਾ ਕੰਧੀ ਪਾਇ॥ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ॥੧॥ ਰਹਾਉ॥ ਹਰੀ ਨਾਹੀ ਨਹ ਡਡੁਰੀ ਪਕੀ ਵਢਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥ ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੂਣ ਮਿਣਿਆ ਖੇਤਾਰੁ॥੨॥ ਪਹਿਲਾਂ ਪਹਰੁ ਧੰਧੈ ਗਇਆ ਦੂਜੈ ਭਰਿ ਸੋਇ॥ ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ॥ ਕਦਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ॥੩॥ ਸਾਧ ਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ॥ ਜਿਸਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ॥ ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ॥ ੪॥੪॥੭੪॥ ਤਰ੍ਹਾਂ ਬਾਬਾ ਰਵਦਾ ਰਹਿਆ ਘਰ ਤੇ।

੪੦. ਕਰੋੜੀਆ.

*ਤਬ ਬਾਬਾ ਦਰੀਆਉ ਉਪਰ ਬਹਿ ਗਇਆ,ਤਲਵੰਡੀ ਕੇ ਨਜੀਕ ਇਕ ਥਾਉ ਉਥੇ ਬਹੁਤ ਗਊਗਾ ਚਲਿਆ। ਜੋ ਕੋਈ ਸੁਨੈ, ਸੋ ਸਭ ਆਵੇ। ਲੋਕ ਆਖਣ ਜੋ ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈ, ਆਪਣੇ ਖੁਦਾਇ ਨਾਲ ਰੱਤਾ ਹੈ। ਲੋਕ ਬਹੁਤ ਜੁੜਿਆ, ਮੁਰੀਦ ਭੀ ਹੋਵਨ। ਜੋ ਆਵੈ, ਸੋ ਪਰਚਾ ਜਾਵੇ। ਜੋ ਬਾਬਾ ਸਲੋਕ ਕਰਦਾ ਥਾ; ਸੋ ਪਰਗਟ ਹੋਏ। ਇਹ ਸਲੋਕ ਕੀਤੇ ਸੇ, ਫਕੀਰ ਨਿਆ ਨਾਲ ਗਾਉਂਦੇ ਸੇ:|

ਕੂੜ ਨਿਖੁਟੇ ਨਾਨਕਾ ਓੜਕਿ ਸਚ ਰਹੀ॥

ਤਬ ਨਾਨਕ ਕੇ ਘਰ 'ਏਕੋ ਨਾਮੁ ਵਖਾਣੀਐਬਹੁਤ ਉਸਤਤ ਹੋਵਨ ਲਗੀ, ਖਰਾ ਬਹੁਤ ਗਉਰਾ ਹੋਇਆ। ਜੋ ਕੋਈ ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗੁਸਤੀ; ਬੈਰਾਗੀ, ਖਾਨ, ਖਨੀਨ, ਉਮਰੇ, ਉਮਰਾਉ, ਕਰੋੜੀਏ, ਜਿਮੀਦਾਰ, ਭੂਮੀਏ, ਜੋ ਕੋ ਆਵੈ, ਸੋ ਪਰਚਾ ਜਾਵੈ। ਸਭ ਲੋਕ ਉਸਤਤਿ ਕਰਨ। $1, ਤਬ ਜਿਥੇ ਬਾਬਾ ਰਹਿੰਦਾ ਸੀ ਉਸ ਗਿਉਂ ਪਾਸ ਇਕ ਕਰੋੜੀਆ ਰਹਿੰਦਾ ਸੀ। ਓਨ ਕਹਿਆ, ਏਹ ਕਉਣ ਹੈ? ਜੋ ਪੈਦਾ ਹੋਇਆ ਹੈ, ਸੋ ਸਭ ਇਸਕਾ ਨਾਉ ਲੇਤੇ ਹੈਨ। ਹਿੰਦੁ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਇਮਾਨ ਖੋਇਆ। ਕਿਆ ਈਮਾਨ ਮੁਸਲਮਾਨ ਕਾ ਜੋ ਹਿੰਦੂ ਉਪਰ ਈਮਾਨ ਕਰਤੇ। ਹੈਨ? ਪਰ ਚਲਹ ਅਸੀਂ ਬੰਨ ਲੈ ਆਵਹਿ। ਜਾਂ ਚੜਿਆ ਘੋੜੇ ਉਪਰ,ਤਾਂ ਘੋੜਾ*ਇਹ ਸਾਰੀ ਸਾਖੀ ਹਾ;ਵਾਨੁ:ਵਿਚੋਂ ਪਾਈ ਹੈ; ਵਲੈਤ ਵਾਲੀ ਵਿਚ ਹੈ ਨਹੀਂ। ਉਦਾਸੀ, ਗਸਤੀ = ਮੁਰਾਦ ਹੈ ਤਯਾਗੀ ਲੋਕ ਤੇ ਘਰਾਂ ਬਾਰਾਂ ਵਾਲੇ ਦੋਵੇਂ।