ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅ)

ਇਸ ਤਰ੍ਹਾਂ ਹੋਈ : ਕਿ ਕਾਲਬ੍ਰੁਕ ਨਾਮੇ ਇਕ ਅੰਗੇ੍ਜ ਨੂੰ ਇਸ ਦਾ ਇਕ ਪੁਰਾਤਣ ਨੁਸਖਾ ਹਥ ਆਇਆ, ਉਸ ਨੇ ਇਹੋ 'ਈਸਟ ਇੰਡੀਆ ਕੰਪਣੀ' ਨੂੰ ਦਿੱਤਾ, ਜਿਨ੍ਹਾਂ ਨੇ ਇਸਨੂੰ 'ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰਖਿਆ। ਸੰਨ ੧੮੮੩ ਈ: ਵਿਚ ਅੰਮ੍ਰਤਸਰ ਦੇ ਸਿਖਾਂ ਨੇ ਲਫਟੰਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ ਇੰਡੀਆ ਆਫਸ ਤੋਂ ਮੰਗਵਾ ਦਿਤੀ ਜਾਵੇ । ਸੋ 'ਮਿਸਟਰ ਰਾਸ' ਲਾਇਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਤਸਰ ਵਿਚ ਪੜਤਾਲ ਹੋ ਸਕੇ*। ਲਫਟੰਟ ਗਵਰਨਰ ਜਨਰਲ ਪਾਸ ਸਿੱਖਾਂ ਵਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸਾਖੀ ਦੀ ਸਰਕਾਰੀ ਤੌਰ ਤੇ ਫੋਟੋ ਲੈ ਕੇ ਕੁਛ ਕਾਪੀਆਂ ਫੋਟੋ ਜ਼ਿੰਕੋਗਾਫੀ ਦੇ ਤਰੀਕੇ ਤੇ ਛਾਪੀਆਂ ਗਈਆਂ, ਤੇ 'ਸਰ ਚਾਰਲਸ ਐਚਿਸਨ ਲਫਟੰਟ ਗਵਰਨਰ ਪੰਜਾਬ' ਨੇ ਚੋਣਵੇਂ ਥਾਈਂ ਇਹ ਸੁਗਾਤ ਵਜੋਂ ਦਿਤੀਆਂ । ਥੋੜੇ ਹੀ ਚਿਰ ਪਿਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿਚ ਉਤਾਰਾ ਛਪਵਾਇਆ | ਇਸ ਨੂੰ ਲੋਕੀਂ ਵਲੈਤ ਵਾਲੀ ਜਨਮ ਸਾਖੀ ਆਖਣ ਲਗ ਪਏ। ੧੮੮੫ ਦੇ ਵਿਚ ਲਿਖੇ ਦੀਬਾਚੇ ਵਿਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਅਪਣੇ ਦੌਰੇ ਵਿਚ ਉਨ੍ਹਾਂ ਨੂੰ ਇਕ ਜਨਮ ਸਾਖੀ ਹਾਫ਼ਜ਼ਾਬਾਦ ਵਿਚ ਹੱਥ ਆਈ, ਜਿਸ ਨੂੰ ਪੜਤਾਲ ਕਰਨ ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ, ਕੇਵਲ ਕਿਤੇ ਕਿਤੇ ਅੱਖਰਾਂ, ਪਦਾਂ ਯਾ ਫਿਕਰਿਆਂ ਦਾ ਕੁਛ ਕੁਛ ਫਰਕ ਸੀ, ਇਸ ਦਾ ਨਾਮ ਓਹਨਾਂ ਨੇ 'ਹਾਫ਼ਜ਼ਾਬਾਦ ਵਾਲੀ ਸਾਖੀ' ਠਹਿਰਾਇਆ। ਇਹ ਨੁਸਖਾ ਮਾਲੂਮ ਹੁੰਦਾ ਹੈ ਕਿ 'ਮਿਸਟਰ ਮੈਕਾਲਿਫ' ਪਾਸ ਪੁਜਾ। ਉਨ੍ਹਾਂ ਨੇ ਇਸ ਨੂੰ ਆਪਣੇ ਖਰਚ ਤੇ ਗੁਰਮੁਖੀ ਅੱਖਰਾਂ ਵਿਚ ਛਪਵਾਯਾ, ਵਿਰਾਮ ਆਪ ਲਗਾਏ, ਸ਼ਬਦ ਵਖਰੇ ਕਰਕੇ ਛਾਪੇ। ਇਸ ਦੀ ਭੂਮਕਾ ਭਾਈ ਗੁਰਮੁਖ ਸਿੰਘ ਜੀ ਪ੍ਰੋਫੈਸਰ ਔਰੀਐਂਟਲ ਕਾਲਜ ਨੇ ਲਿਖੀ ਤੇ ਇਹ ਬੀ ਪੱਥਰ ਦੇ ਛਾਪੇ ਵਿਚ ੧੮੮੫ ਈ: ਸੰਨ ਵਿਚ ੧੫ ਨਵੰਬਰ ਨੂੰ ਛਪ ਗਈ । ਇਸ ਉਤਾਰੇ ਨੂੰ ਲੋਕੀ 'ਮੈਕਾਲਫ਼ ਵਾਲੀ ਜਨਮ ਸਾਖੀ' ਆਖਣ ਲਗ ਪਏ ।

   ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ੧੭੯o ਦਾ ਉਤਾਰਾ, ਜੋ ਇਸੇ ਜਨਮ ਸਾਖੀ ਦਾ ਇਕ ਨੁਸਖਾ ਹੈ, ਤਸਵੀਰਾਂ ਬੀ ਇਸ ਵਿਚ ਸਨ, ਲਾਹੌਰ ਕਿਸੇ ਕਿਤਾਬ ਫਰੋਸ਼ ਕੋਲ ਡਿੱਠਾ ਸੀ,ਫਿਰ ਉਨ੍ਹਾਂ ਨੇ ਲਾਹੌਰ ਜਨਮ ਸਥਾਨ ਦੇ ਗੁਰਦੁਆਰੀਏ ਪਾਸ, ਫੇਰ ਫੀਰੋਜ਼ਪੁਰ ਵਿਚ ੧੭੮੭ ਦਾ ਲਿਖਿਆ , ਇਕ ਨੁਸਖਾ ਡਿੱਠਾ ਸੀ, ਜਿਸ ਵਿਚ ਲਿਖਿਆ ਸੀ ਕਿ ੧੭੨੭ ਵਿਚ ਬਰਹਾਨ

*ਦੇਖੋ ਦੀਬਾਚਾ, ਜਨਮਸਾਖੀ ਫੋਟੋ ਹੋਈ ਹੋਈ ਦਾ, ੧੮੮੫।.