ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9੯੩

ਵਿਚੋਂ ਇਕ ਇੰਚ ਭਰ ਭੀ ਨਹੀਂ ਦੇਵਾਂਗੇ?”

“ਓਹ ਜੇਹੜੇ ਅਮਨ ਚੈਨ ਦੇ ਚਾਹਵਾਨ ਹਨ ਅਤੇ ਸਾਡੇ ਨਾਲ ਤਜਾਰਤੀ ਸਬੰਧ ਪੈਦਾ ਕਰਨ ਦੀ ਕੋਸ਼ਸ਼ ਕਰਦੇ ਹਨ ਅਸੀਂ ਹਮੇਸ਼ਾਂ ਉਨ ਦੀ ਮਦਦ ਕਰਾਂਗੇ। ਉਨ੍ਹਾਂ ਨੂੰ ਜੇਹੜੇ ਸਾਡੇ ਮੁਲਕ ਤੇ ਹੱਲਾ ਕਰਨ ਦੀ ਕੋਸ਼ਸ਼ ਵਿਚ ਹਨ, ਮੂੰਹ ਤੋੜਵਾਂ ਠੁਡ ਮਾਰਾਂਗੇ ਤਾਂ ਕਿ ਉਨਾਂ ਨੂੰ ਸਬਕ ਮਿਲ ਜਾਵੇ ਕਿ ਸਾਡੇ ਸੋਵੀਅਟ ਬਾਗ ਵਿਚ ਫੇਰ ਮੁੜ ਆਪਣਾ ਸੂਰੀ ਵਰਗਾ ਹੁਡ ਨਾ ਵਾੜਨ।”

ਕਾਮਰੇਡ ਸਟਾਲਨ ਦੇ ਇਹ ਅੱਖਰ ਸਾਫ਼ ਸਾਫ ਪ੍ਰਗਟ ਕਰ ਦੇਂਦੇ ਹਨ ਕਿ ਸੋਵੀਅਟ ਯੂਨੀਅਨ ਦੀ ਨੀਤੀ ਅਮਨ ਚੈਨ ਦੀ ਨੀਤੀ ਹੈ।

ਪਿਛੇ ਲਿਖੇ ਜਾ ਚੁਕੇ ਤੋਂ ਸਾਫ ਪ੍ਰਗਟ ਹੈ ਕਿ ਰੂਸ ਵਿਚ ਨਵੰਬਰ ਦੇ ਇਨਕਲਾਬ ਦੀ ਜਿਤ ਨਾਲ ਦੋ ਦੁਨੀਆਂ ਅਡੋ ਅਤ ਵਜੂਦ ਵਿਚ ਆ ਗਈਆਂ। ਦੁਨੀਆਂ ਦੇ ਛੇਵੇਂ ਹਿਸੇ ਤੇ ਸੋਸ਼ਲਿਜ਼ਮ ਦੀ ਉਸਾਰੀ ਕਰ ਰਹੀ ਦੁਨੀਆਂ ਮੌਜੂਦ ਹੈ ਤੇ ਬਾਕੀ ਹਿਸੇ ਤੇ ਅਜੇ ਸਰਮਾਏਦਾਰ ਦੁਨੀਆਂ ਦਾ ਰਾਜ ਹੈ।

ਸਰਮਾਏਦਾਰ ਆਰਥਕਤਾ ਤਬਾਹੀ ਦੀ ਗਿਰ ਰਹੀ ਹਾਲਤ ਵਿਚ ਹੈ। ਇਹ ਆਰਥਕ ਤਬਾਹੀ ਚੂਕ ਸਰਮਾਏਦਾਰੀ ਦੇ ਆਮ ਮੰਦਵਾੜੇ ਦੇ ਸਮੇਂ ਵਿਚ ੧੯੧੪ -੧੮ ਦੀ ਲੜਾਈ ਤੋਂ ਬਾਦ ਵਾਪਰਨੀ ਸ਼ੁਰੂ ਹੋਈ। ਇਸ ਲਈ ਖਾਸ ਕਰ ਜ਼ਿਆਦਾ ਗਹਿਰੀ ਹੈ।