ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੨

ਉਡਾ ਦੇਣ ਦੀ ਕੋਸ਼ਿਸ਼ ਵਿਚ ਹੈ। ਨਿਰਸੰਦੇਹ ਸੋਵੀਅਟ ਯੂਨਅਨ ਜਾਣਦੀ ਹੈ ਕਿ ਸਰਮਾਏਦਾਰੀ ਦੇ ਸਾਰੀ ਦੁਨੀਆਂ ਵਿਚੋਂ ਤਬਾਹ ਹੋ ਜਾਣ ਨਾਲ ਹੀ ਸਿਰਫ ਅਸਥਿਰ ਅਮਨ ਚੈਨ ਆ ਸਕਦਾ ਹੈ। ਪਰ ਜਿਨਾਂ ਚਿਰ ਸਾਰੀ ਦੁਨੀਆਂ ਵਿਚੋਂ ਸਰਮਾਏਦਾਰੀ ਨਹੀਂ ਉਲਟਾ ਦਿਤੀ ਜਾਂਦੀ। ਸੋਵੀਅਟ ਯੂਨੀਅਨ ਲੜਾਈ ਦੇ ਖਤਰੇ ਨੂੰ ਕਮਜ਼ੋਰ ਕਰਨ ਲਈ ਹਰ ਇਕ ਸੰਭਵਤਾਈ ਵਰਤਣ ਲਈ ਮਜਬੂਰ ਹੈ।

ਸਰਮਾਏਦਾਰ ਤਾਕਤਾਂ ਵਲੋਂ ਸੋਵੀਅਟ ਯੂਨੀਅਨ ਵਲ ਦੁਸ਼ਮਣੀ ਦੀ ਨਿਗਾਹ ਹੋਣ ਦੇ ਉਪਰੰਤ ਭੀ ਸੋਵੀਅਦ ਗੌਰਮਿੰਟ ਬੁਰਜੂਆਂ ਤਾਕਤਾਂ ਦੇ ਇਮਪੀਰੀਅਲਿਸਟ ਪਲੈਨਾਂ ਨੂੰ ਤੋੜਨ ਅਤੇ ਸੋਸ਼ਲਿਜ਼ਮ ਦੀ ਫਤੇਹ ਦੀ ਉਸਾਰੀ ਨੂੰ ਜਾਰੀ ਚਖਣ ਦੀਆਂ ਬੈਰੂਨੀ ਹਾਲਤਾਂ ਪੈਦਾ ਕਰਨ ਵਿਚ ਕਾਮਯਾਬ ਹੈ।

ਸੋਵੀਅਟ ਯੂਨੀਅਨ ਦੀ ਬੇਰੁਨ ਨੀਤੀ, ਸਰਮਾਏਦਾਰ ਦੁਨੀਆਂ ਦੀਆਂ ਵਿਰੋਧਤਾਈਆਂ ਤੋਂ ਲਾਭ ਉਠਾਕੇ ਸੋਵੀਅਟ ਯੂਨੀਅਨ ਵਿਰੁਧ ਲੜਾਈ ਦੇ ਖਤਰੇ ਨੂੰ ਦੂਰ ਕਰਨਾ ਹੈ। ਤਾਂ ਕਿ ਹੋਰ ਅਗਾਂਹ ਵਧ, ਸੋਸ਼ਲਿਸਟ ਉਸਾਰੀ ਕਰਨ ਤੇ ਮੁਲਕ ਦੀ ਰਾਖੀ ਦੀਆਂ ਤਾਕਤਾਂ ਨੂੰ ਮਜ਼ਬੂਤ ਕਰਨ ਦਾ ਹੋਰ ਮੌਕਾ ਮਿਲ ਜਾਵੇ।

“ਅਸੀਂ ਕਿਸੇ ਦਾ ਇਕ ਫੁਦ ਇਲਾਕਾ ਭੀ ਨਹੀਂ ਚਾਹੁੰਦੇ ਪਰ ਅਸੀਂ ਕਿਸੇ ਨੂੰ ਆਪਣੇ ਇਲਾਕੇ