ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੯

ਇਮਪੀਰੀਲਿਜ਼ਮ ਨੇ ਦੁਨੀਆਂ ਨੂੰ ਹਰ ਵੇਲੇ ਹੁਸ਼ਿਆਰ ਰਹਿਣ ਦੀ ਹਾਲਤ ਵਿਚ ਪਾਇਆ ਹੋਇਆ ਹੈ। ਲੜਾਈ ਕਿਸੇ ਭੀ ਅਣਹੋਣੀ ਗਲ ਤੇ ਛਿੜ ਸਕਦੀ ਹੈ। ੧੯੧੪ ਵਿਚ ਜਿਸ ਤਰ੍ਹਾਂ ਬੁਰਜੂਆਜ਼ੀ ਕਹਿੰਦੀ ਹੈ। ਵਡੀ ਲੜਾਈ ਸਾਰਾਜਵੋ ਦੇ ਸ਼ਹਿਰ ਵਿਚ ਅਸਟਰੀਆ ਦੇ ਵਡੇ ਡੀਊਕ ਦੇ ਮਾਰੇ ਜਾਣ ਕਰਕੇ ਸ਼ੁਰੂ ਹੋਈ। ਪਰ ਅਸਲ ਵਿਚ ਇਹ ਕੇਵਲ ਉਪਰੋਂ ਦਿਖਾਵੇ ਦਾ ਸਬੱਬ ਹੈ। ਲੜਾਈ ਦਾ ਅਸਲੀ ਸਬੱਬ ਖੁਦ ਸਰਮਾਏਦਾਰ ਪਰਬੰਧ, ਜੇਹੜਾ ਲਾਜ਼ਮੀ ਲੜਾਈ ਆਂ ਪੈਦਾ ਕਰਦਾ ਹੈ ਵਿਚ ਬੁਰਜੁਆਜ਼ੀ ਦੀ ਸਾਰੀ ਨੀਤੀ ਜੇਹੜੀ ਕਿ ਲੁਟ ਦੀ, ਤਸ਼ਦਦ ਦੀ ਅਤੇ ਇਲਾਕੇ ਜਿਤਣ ਦੀ ਨੀਤੀ ਹੈ, ਨੂੰ ਫੌਜੀ ਢੰਗਾਂ ਰਾਹੀਂ ਜਾਰੀ ਰਖਣਾ ਸੀ।

ਇਸ ਕਰਕੇ ਹਰ ਇਕ ਇਮਪੀਸਟ ਹਕੂਮਤ ਭਾਵੇਂ ਹੁਣ ਵੀ ਚੋਟੀ ਤਕ ਹਥਿਆਰਬੰਦ ਹੈ ਪਰ ਫੇਰ ਵੀ ਦਬਾ ਸਟ ਲੜਾਈ ਦੇ ਜਹਾਜ਼ ਅਤੇ ਹੋਰ ਕਈ ਮਹਾਨ ਤੇ ਤਬਾਹ ਕਰਨ ਦੇ ਹਥਿਆਰ ਤਿਆਰ ਕਰ ਰਹੀ ਹੈ। ਕਈਆਂ ਸਾਲਾਂ ਤੋਂ ਬਰਜ਼ ਹਕੂਮਤਾਂ ਦੇ ਆਗੂ ਕਈ ਇਕ ਹਥਿਆਰ ਘਟਾਉ ਕਾਨਫਰੰਸਾਂ ਤੇ ਹਥਿਆਰ ਘਟੌਣ ਲਈ ਬੋਲਦੇ ਰਹੇ ਹਨ ਜਦ ਕਿ ਹਰ ਸਾਲ ਹਬਆਰ ਵਧਦੇ ਤੁਰੇ ਜਾ ਰਹੇ ਹਨ।