ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੬


ਹੈ, ਜਿਹੜਾ ਸਰਮਾਏਦਾਰ ਮੁਲਕਾਂ ਤੋਂ ਆਪਣੀ ਪੂਰੀ ਆਰਥਕ ਆਜ਼ਾਦੀ ਲਈ ਤਕੜਾ ਹੋਕੇ ਲੜ ਰਿਹਾ ਹੈ ਅਤੇ ਅਣਸੁਣੀ ਰਫਤਾਰ ਤੇ ਅਸਥਿਰਤਾ ਨਾਲ ਨਵੀਂ ਸੋਸ਼ਲਿਸਟ ਆਰਥਕਤਾ ਦੀ ਉਸਾਰੀ ਕਰ ਰਿਹਾ ਹੈ।

ਦੁਨੀਆਂ ਦੇ ਇਮਪੀਰੀਆਸ ਨੇ ਸੋਵੀਅਟ ਯੂਨੀਅਨ ਨੂੰ ਤਬਾਹ ਕਰਨ ਅਤੇ ਹਥਿਆਰਾਂ ਦੀ ਤਾਕਤ ਨਾਲ ਮੁੜ ਸਰਮਾਏਦਾਰੀ ਪਰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਚਿਟੀਆਂ ਫੌਜਾਂ ਦੇ ਜਰਨੈਲਾਂ ਦੈਨੀਕਨ, ਕੋਲਕ, ਯੂ ਦੇ ਵਿਚ ਅਤੇ ਹੋਰਨਾਂ ਨੂੰ ਬੰਦੂਕਾਂ, ਮਸ਼ੀਨਗੰਨਾਂ, ਟੈਂਕ, ਗੋਲੀਆਂ, ਫੌਜੀ ਸਮਾਨ ਅਤੇ ਪੈਸਾ ਦਿਤਾ। ਉਹਨਾਂ ਨੇ ਆਪਣੀਆਂ ਫੌਜਾਂ, ਲੜਾਈ ਦੇ ਜਹਾਜ਼ ਅਤੇ ਤੋਪਾਂ ਉਕਰੇਨੀਆਂ ਦੀ ਕਣਕ, ਬਾਕੂ ਦੇ ਵੇਲ ਅਤੇ ਆਰਚੈਂਜਲ ਦੀ ਲਕੜੀ ਨੂੰ ਫਤੇਹ ਕਰਨ ਲਈ ਘਲੀਆਂ।

ਜਦ ਸੋਵੀਅਟ ਯੂਨੀਅਨ ਨੂੰ ਤਬਾਹ ਕਰਨ ਦੀਆਂ ਸਾਰੀਆਂ ਕੋਸ਼ਸ਼ ਫੇਹਲ ਹੋ ਗਈਆਂ ਤਾਂ ਸੰਸਾਰਕ ਸਰਮਾਏਦਾਰੀ ਨੇ ਆਪਣੀਆਂ ਉਮੈਦਾਂ ਸੋਵੀਅਤ ਤਾਕਤ ਦੇ ਆਪਣੇ ਆਪ ਇਕ ਆਮ ਬੁਰਜੁਆ ਹਨੂਮਤ ਵਿਚ ਪਰਤ ਜਾਣ ਵਲ ਲਾ ਲਈਆਂ; ਉਹਨਾਂ ਦਾ ਖਿਆਲ ਸੀ ਕਿ ਸੋਵੀਅਤ ਯੂਨੀਅਨ ਆਖਰ ਕਾਰ, ਸੰਸਾਰਕ ਇਮਪੀਰੀਲਿਜ਼ਮ ਦੀ ਸੋਸ਼ੀਲਿਸਟ ਉਸਾਰੀ ਦੇ ਵਿਚੇ ਟੁੱਟ ਜਾਣ ਦੇ ਅੰਦਾਜੇ ਬੇ-ਬੁਨਿਆਦ (ਵਹਿਮ) ਸਨ, ਤਾਂ ਉਹੋ | ਸੋਵੀਅਟ ਯੂਨੀਅਨ ਨਾਲ ਤਜਾਰਤੀ ਸੰਬੰਧ ਕਾਇਮ ਕਰਨ ਲਈ ਮਜਬੂਰ ਹੋ ਗਏ। ਉਸ ਵੇਲੇ ਸੰਸਾਰਕ