ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਜ਼ਿਆਦਾ ਮੇਹਨਤ ਕਰਦਾ ਹੈ। ਜੇ ਏਸ ਤਰ੍ਹਾਂ ਲੈ ਲਈਏ ਕਿ ਇਕ ਮਜ਼ਦੂਰ ਦਾ ਚਾਰ ਘੰਟੇ ਦਾ ਕੰਮ ਉਸ ਦੀ ਦਿਹਾੜੀ ਦੀ ਤਨਖਾਹ ਦੇ ਬ੍ਰਾਬਰ ਦੇ ਮੁਲ ਦੀ ਪੈਦਾਵਾਰ ਕਰਨ ਲਈ ਕਾਫੀ ਹੈ ਅਤੇ ਦਿਹਾੜੀ ਦਸ ਘੰਟੇ ਕੰਮ ਕਰਨ ਦੀ ਹੈ ਤਾਂ ਸਾਫ ਜ਼ਾਹਰ ਕਿ ਵਾਧੂ ਛੇ ਘੰਟਿਆਂ ਲਈ ਮਜ਼ਦੂਰ ਨੇ ਸਰਮਾਏਦਾਰ ਲਈ ਮੁਫਤ ਕੰਮ ਕੀਤਾ। ਵਾਧੂ ਕੀਮਤ ਪੈਦਾ ਕੀਤੀ।

ਲੈਨਨ ਨੇ ਵਾਧੂ ਕੀਮਤ ਬਾਰੇ ਇੰਝ ਕਿਹਾ ਹੈ:-

"ਉਜਰਤੀ ਮਜ਼ਦੂਰ ਆਪਨੀ ਕਿਰਤ ਸ਼ਕਤੀ, ਜ਼ਮੀਨ, ਫੈਕਟਰੀਆਂ ਅਤੇ ਕੰਮ ਕਰਨ ਦਿਆਂ ਸੰਦਾਂ ਦੇ ਮਾਲਕਾਂ ਕੋਲ ਵੇਚਦਾ ਹੈ। ਉਹ ਕੰਮ ਦੀ ਦਿਹਾੜੀ ਦਾ ਇਕ ਹਿੱਸਾ ਆਪਣੇ ਆਪ ਤੇ ਆਪਣੇ ਟਬਰ ਦੇ ਖਰਚਾਂ ਨੂੰ ਪੂਰਾ ਕਰਨ (ਤਨਖਾਹ) ਲਈ ਲੈਂਦਾ ਹੈ ਜਦ ਕਿ ਦਿਹਾੜੀ ਦਾ ਬਾਕੀ ਹਿਸਾ ਮੁਫਤ ਹੀ ਕੰਮ ਕਰਦਾ ਹੈ, ਸਰਮਾਏਦਾਰ ਲਈ ਵਾਧੂ ਕੀਮਤ ਪੈਦਾ ਕਰਦਾ ਹੈ, ਜੇਹੜੀ ਕਿ ਨਫਿਆਂ ਦਾ ਸੋਮਾ ਹੈ। ਸਰਮਾਏਦਾਰ ਸ਼ਰੇਣੀ ਲਈ ਧਨ ਦਾ ਸੋਮਾ ਹੈ।"

ਕਿਉਂਕਿ ਸਰਮਾਏਦਾਰ ਖਾਸ ਪੈਦਾਵਾਰ ਦਿਆਂ ਸਾਰਿਆਂ ਸਾਧਨਾਂ ਦੇ ਮਾਲਕ ਹਨ, ਇਸ ਲਈ ਸਰਮਾਏਦਾਰ ਜਮਾਤ ਮਜ਼ਦੂਰਾਂ ਦੀ ਸਾਰੀ ਦੀ ਸਾਰੀ ਬਿਨ-ਤਨ-ਖੁਆਹੀ ਮੇਹਨਤ ਤੇ ਕਬਜ਼ਾ ਕਰ ਲੈਂਦੀ ਹੈ ਜੇਹੜੀ ਕਿ ਸਰਮਾਏਦਾਰਾਂ ਵਾਸਤੇ ਵਾਧੂ ਕੀਮਤ ਪੈਦਾ ਕਰਦੀ ਹੈ।