ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੪

ਹੋ ਗਿਆ ਹੈ ਜਿਸ ਨੇ ਸਾਰੀ ਦੁਨੀਆਂ ਦੇ ਮਜ਼ਦੂਰਾਂ ਵਿਚ ਜੋਸ਼ ਤੇ ਇਨਕਲਾਬੀ ਖਿਆਲ ਪੈਦਾ ਕਰ ਦਿੱਤੇ ਹਨ ਅਤੇ ਕੌਮਾਂਤਰੀ ਇਮਪੀਰੀਲਿਜ਼ਮ ਜਿਹੜਾ ਹੁਣ ਮੰਦਵਾੜੇ ਦਾ ਭਰਿਆ ਪਿਆ ਹੈ, ਵਿਰੁਧ ਵੈਰ ਤੇ ਨਫਰਤ ਫੈਲ ਗਈ ਹੈ ਜਿਸ ਤਰਾਂ ਕਾਮਰੇਡ ਸਟਾਲਨ ਨੇ ਕਿਹਾ ਸੀ ‘ਸੋਵੀਅਟ ਯੂਨੀਅਨ ਸਾਰਿਆਂ ਮੁਲਕਾਂ ਦੇ ਪ੍ਰੋਲੇਤਾਰੀਆਂ ਦਾ ਭੜਥੂ ਜੱਥਾ ਹੈ।”

ਦੁਨੀਆਂ ਦਾ ਇਮਪੀਰੀਲਿਜ਼ਮ ਤੇ ਸੋਵੀਅਟ ਯੂਨੀਅਨ

ਸੋਵੀਅਟ ਯੂਨੀਅਨ ਵਿਰੁਧ ਲੜਾਈ ਦਾ ਖਤਰਾ

ਸਰਮਾਏਦਾਰ ਦੁਨੀਆਂ ਤੇ ਸੋਵੀਅਟ ਯੂਨੀਅਨ ਵਿਚ ਕਾਰ ਕੀ ਤੁਅੱਲਕਾਤ ਹਨ? ਸਰਮਾਏਦਾਰ ਦੁਨੀਆਂ ਸੋਸ਼ਲਿਜ਼ਮ ਦੀ ਉਸਾਰ ਵਾਲੀ ਦੁਨੀਆਂ ਦੀ ਦੁਸ਼ਮਣ ਹੈ। ਸੋਵੀਅਟ ਯੂਨੀਅਨ ਦੀ ਸੋਸ਼ਲਿਸਟ ਆਰਥਕਤਾ ਦੇ ਮਹਾਨ ਵਾਧੇ ਬਾਰੇ ਸਰਮਾਏਦਾਰ ਮੁਲਕਾਂ ਦੇ ਮਜ਼ਦੂਰਾਂ ਨੂੰ ਭਲੀ ਭਾਂਤ ਪਤਾ ਹੈ ਜੇਹੜੇ ਉਸ ਵੇਲੇ ਸਰਮਾਏਦਾਰ ਆਰਥਕਤਾ ਦੀ ਤਬਾਹੀ ਤੇ ਇਹਨਾਂ ਮੁਲਕਾਂ ਵਿਚ ਮੇਹਨਤਕਸ਼ ਜਨਤਾ ਦੀ ਤਰਸਯੋਗ ਭਿਆਨਕ ਹਾਲਤ ਦੇਖਦੇ