ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੦

ਰਹੀ ਹੈ ਅਤੇ ਇਸਦੇ ਨਾਲ ਮਾਲ ਦੀ ਮੰਗ ਵਧਦੀ ਜਾ ਰਹੀ ਹੈ। ਇਸ ਕਰਕੇ ਉਥੇ ਬੂਟਾਂ, ਛੁਰੀਆਂ, ਫੋਰਕਾਂ, ਪਲੇਟਾਂ, ਗਲਾਸਾਂ, ਵਡੇ ੨ ਮੰਜ ਦ ਦੀ ਮੰਗ ਨਾਲੋਂ ਕੁਝ ਕਮੀ ਰਹਿ ਜਾਂਦੀ ਹੈ ਜਦ ਕਿ ਲੜਾਈ ਤੋਂ ਪਹਿਲੇ ਨਾਲੋਂ ਇਹ ਚੀਜ਼ਾਂ ਦੁਗਣੀਆਂ ਤਿਗੁਣੀਆਂ ਬਣ ਰਹੀਆਂ ਹਨ।

ਇਨਕਾਬ ਤੋਂ ਪਹਿਲਾਂ ਘੜੀਆਂ, ਵਾਇਰਲੈਸ, ਵਾਜੇ, ਕੈਮਰੇ, ਬਾਈਕਲ ਆਦ ਰੂਸ ਵਿਚ ਬਿਲਕੁਲ ਬਣਦੇ ਹੀ ਨਹੀਂ ਸਨ। ਅਜ ਇਹ ਤਕੜੀ ਗਿਣਤੀ ਵਿਚ ਤਿਯਾਰ ਹੁੰਦੇ ਹਨ ਕਿਉਂਕਿ ਮੇਹਨਤਕਸ਼ ਜਨਤਾ ਪਾਸ ਖਰਚ ਲਈ ਵਧ ਤੋਂ ਵਧ ਪੈਸਾ ਹੁੰਦਾ ਜਾ ਰਿਹਾ ਹੈ। ਇਸ ਲਈ ਮਾਲ ਤੇ ਖੁਰਾਕ ਆਦ ਜ਼ਿਆਦਾ ਖਰੀਦ ਸਕਦੀ ਹੈ। ਇਸ ਤੋਂ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਕਿਉਂ ਕਪੜੇ, ਬੂਟਾਂ, ਫਰਨੀਚਰ, ਖੰਡ, ਘੜੀਆਂ ਅਤੇ ਹੋਰ ਮਾਲ ਦੀ ਦੇਸ਼ ਹਰ ਸਾਲ ਵਧ ਰਹੀ ਹੈ ਤੇ ਵਧਦੀ ਜਾਵੇਗੀ।

ਏਦਾਂ ਸੋਵੀਅਟ ਯੂਨੀਅਨ ਦਿਆਂ ਮੇਹਨਤਕਸ਼ਾਂ ਦੀ ਮਾਦੀ ਤੇ ਰਹੈਸ਼ੀ ਹਾਲਤ ਹਰ ਸਾਲ ਚੰਗੀ ਤੋਂ ਚੰਗੀ ਹੁੰਦੀ ਜਾ ਰਹੀ ਹੈ।

ਸਰਮਾਏਦਾਰ ਮੁਲਕਾਂ ਵਿਚ ਮੇਹਨਤ ਉਮਰ ਕੈਦ ਵਾਂਗ ਹੈ।

ਸੋਵੀਅਟ ਯੂਨੀਅਨ ਵਿਚ ਮੇਹਨਤ, ਜਨਤਾ ਲਈ ਸ਼ੋਸ਼ਲਿਜ਼ਮ ਪੈਦਾ ਕਰਨ ਵਾਲੀ ਸ਼ੈ ਹੈ।

ਬੁਰਜੂਆਜ਼ੀ ਤੇ ਸਰਮਾਏਦਾਰਾਂ ਦੀਆਂ ਗੌਰਮਿੰਟਾਂ