ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੯

ਤਕਰੀਬਨ ਬੇਇਲਮੀ ਬਿਲਕਲ ਉਡਾ ਦਿਤੀ ਹੈ। ਅਜ ਸੋਵੀਅਤ ਯੂਨੀਅਨ ਦੀ ਸੌ ਫੀ ਸਦੀ ਵਸੋ ਪੜੀ ਲਿਖੀ ਹੋਈ ਹੈ ਜਦ ਕਿ ਜਾਂਚ ਦੇ ਹੁਸ ਵਿਚ ਨਾ ਸਿਰਫ ਕਿਸਾਨ ਹੀ ਸਗੋਂ ਸ਼ਹਿਰਾਂ ਦੀ ਵਸੋਂ ਦੀ ਭਾਰੀ ਗਿਣਤੀ ਅਨਪੜ੍ਹ ਸੀ।

ਇਨਕਲਾਬ ਤੋਂ ਪਹਿਲੋਂ ਦੇ ਰੁਸ ਤੇ ਪਰਚਲਤ ਸਾਰੀ ਸਰਮਾਏਦਾਰ ਦੁਨੀਆਂ ਵਿਚਲੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਅਜ ਤਕ ਇਹ ਪਤਾ ਨਹੀਂ ਕਿ ਸਮੁੰਦਰੀ ਹਵਾ ਵਿਚ ਰਹਿਣ ਜਾਂ ਆਰਾਮ ਕਰਨ ਖਾਤਰ ਸੈਨੇਟੋਰੀਅਮ ਕੀ ਹੁੰਦਾ ਹੈ? ਅਜ ਸੋਵੀਅਟ ਯੂਨੀਅਨ ਦੇ ਲਖਾਂ ਮਜ਼ਦੂਰ ਕਿਸਾਨ ਜ਼ਾਰ, ਸ਼ਹਿਜ਼ਾਦਿਆਂ, ਮਿਲ ਮਾਲਕਾਂ, ਬਪਾਣੀਆਂ ਤੇ ਸ਼ਾਹੀ ਘਰਾਣਿਆਂ ਦਿਆਂ ਮਹਿਲਾਂ ਅਤੇ ਕੋਠੀਆਂ ਵਿਚ ਆਰਾਮ ਕਰਨ ਵਾਸਤੇ ਜਾਂਦੇ ਹਨ ਅਤੇ ਇਲਾਜ ਤੋਂ ਲਾਭ ਉਠਾਉਂਦੇ ਹਨ। ਸੋਵੀਅ ਦੇ ਮਜ਼ਦੂਰਾਂ ਕਿਸਾਨਾਂ ਨੂੰ ਉਹ ਸਾਰੇ ਲਾਭ ਤੇ ਆਰਾਮ ਨਸ਼ੀਬ ਹਨ, ਜੋ ਇਨਕਲਾਬੋਂ ਪਹਿਲੇ ਰੂਸ ਵਿਚ ਸਿਰਫ ਉਪਰਲੀਆਂ ਜਮਾਤਾਂ ਨੂੰ ਤੇ ਅਜ ਸਰਮਾਏਦਾਰ ਮੁਲਕਾਂ ਵਿਚ ਸਿਰਫ ਸਰਮਾਏਦਾਰਾਂ ਨੂੰ ਦਿਤੇ ਗਏ ਸਨ, ਤੇ ਦਿੱਤੇ ਜਾ ਰਹੇ ਹਨ।

ਸੋਵੀਅਟ ਯੂਨੀਅਨ ਦੀ ਪੈਦਾਵਾਰ ਦਿਨ ਬਦਿਨ ਵਧ ਰਹੀ ਹੈ। ਜੇ ਅਜ ਉਥੇ ਕਸੇ ਚੀਜ ਦਾ ਘਾਟਾ ਹੈ ਤਾਂ ਉਹ ਇਸ ਕਰਕੇ ਹੈ ਕਿ ਪੈਦਾਵਾਰ ਦੇ ਵਾਧੇ ਦੇ ਨਾਲ ੨ ਹੀ ਲੋਕਾਂ ਦੀ ਹਾਲਤ ਚੰਗੀ ਹੁੰਦੀ ਜਾ ਰਹੀ ਹੈ, ਜਿਸਦੇ ਨਤੀਜੇ ਵਿਚ ਮਾਲ ਦੀ ਖਪਤ ਤੇ ਖਰੀਦ ਸ਼ਕਤੀ ਭੀ ਵਧ