ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਸੋਵੀਅਟ ਦੀਆਂ ਹਦਾਂ ਤੇ ਦੁਰ ਥਾਵਾਂ ਵਿਚ ਭੀ, ਡਾਕਟਰੀ ਮਦਦ ਦੀ ਗਰੰਟੀ ਹੈ।

ਕਰੈਚਿਜ਼, ਕਿੰਡਰਗਾਰਟਨ (Creches Kindergarten) ਤੇ ਕਲੱਬਾਂ ਆਦ ਹਰ ਪਾਸੇ ਫੈਲੀਆ ਹੋਈਆਂ ਹਨ। ਕਸੋਵੀਅਟ ਗੌਰਮਿੰਟ ਬਚਿਆਂ ਦੇ ਸੁਖ ਆਰਾਮ ਦਾ ਲਗਾਤਾਰ ਬੜਾ ਖਿਆਲ ਰੱਖਦੀ ਹੈ। ਇਸੇ ਕਰਕੇ ਸੋਵੀਅਟ ਯੂਨੀਅਨ ਵਿਚ ਬਚਿਆਂ ਦੀਆਂ ਮੌਤਾਂ ਦੀ ਸ਼ਰਾ ਵਿਚ ਭਾਰੀ ਕੰਮੀ ਹੋ ਗਈ ਹੈ। ਇਨਕਲਾਬ ਤੋਂ ਪਹਿਲਾਂ ਪੈਦਾ ਹੋਏ ਹਰ ਹਜ਼ਾਰ ਬਚੇ ਪਿਛੇ ੨੭੨ ਮਰ ਜਾਇਆ ਕਰਦੇ ਸਨ ਅਤੇ ਹੁਣ ਸਿਰਫ ੧੭ ਹੀ ਮਰਦੇ ਹਨ।

ਸਕੂਲਾਂ ਦਾ ਪਰਬੰਧ ਬਹੁਤ ਵਧਾ ਦਿਤਾ ਹੈ। ੧੯੨੯ ਵਿਚ ਇਕ ਕਰੋੜ ਚਾਲੀ ਲਖ ਵਿਦਿਆਰਥੀ ਸਨ ਅਤੇ ੧੯੩੩ ਵਿਚ ਦੋ ਕਰੋੜ ਸਠ ਲਖ ਹੋ ਗਏ। ਸੈਂਕੜੇ ਹਜ਼ਾਰਾਂ ਇੰਜਨੀਅਰ, ਆਰਥਕਤਾ ਦੇ ਮਾਹਰ, ਖੇਤੀ ਦੇ ਮਾਹਰ, ਟੈਕਨੀਸ਼ਨ ਅਤੇ ਹੋਰ ਸਪੈਸ਼ਲਿਸਟ ਸੈਂਕੜੇ ਉਚ ਟੈਕਨੀਕਲ ਅਦਾਰਿਆਂ ਦਵਾਰਾਂ ਤਿਆਰ ਕੀਤੇ ਜਾ ਰਹੇ ਹਨ ਜਿਥੇ ਪਹਿਲਾਂ ਹਜਾਰਾਂ ਹੀ ਸਨ। ਸਾਰੇ ਰੂਸ ਵਿਚ ਇਨਕਲਾਬ ਤੋਂ ਪਹਿਲੋਂ ਸਾਰੇ ੯੧ ਉਚੀ ਵਿਦਯਾ ਵਾਲੇ ਅਦਾਰੇ ਸਨ। ੧੯੩੩ ਵਿਚ ੬੦੦ ਸੀ। ਇਹਨਾਂ ਸਕੂਲਾਂ ਵਿਚੋਂ ਪ੦ ਹਜ਼ਾਰ ਇੰਜਨੀਅਰ ਖੇਤੀ ਦੇ ਮਾਹਰ ਤੇ ਹੋਰ ਸਪੈਸ਼ਲਿਸਟ ਤਿਆਰ ਕੀਤੇ ਜਾਂਦੇ ਹਨ। ਪੁਰਾਣੇ ਰੂਸ ਵਿਚ ਸਿਰਫ ਕੁਝ ਹਜ਼ਾਰ ਹੀ ਸਨ। ਸੋਵੀਅਤ ਯੂਨੀਅਨ ਨੇ