ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੭

ਦੇ ਕੰਮ ਵਲ ਖਿਚ ਲਈਆਂ ਗਈਆਂ ਹਨ। ਰੈਸਟੋਰੈਂਟਾਂ (ਖਾਣ ਪੀਣ ਦੀਆਂ ਜਗ੍ਹਾਂ) ਤੇ ਲਾਂਡਰੀਆਂ (ਕਪੜੇ ਧੋਵਣ ਦੀਆਂ ਦੁਕਾਨਾਂ) ਦਾ ਸ਼ਹਿਰਾਂ, ਪਿੰਡਾਂ, ਫੈਕਟਰੀਆਂ, ਗੌਰਮਿੰਟ ਫਾਰਮਾਂ ਅਤੇ ਸਾਂਝੀਆਂ ਖੇਤੀਆਂ ਵਿਚ ਸੰਘਣਾ ਜਾਲ ਵਿਛਾ ਦਿੱਤਾ ਗਿਆ ਹੈ। ਤਾਕਿ ਮਜ਼ਦੂਰ ਤੇ ਕਿਸਾਨ ਔਰਤਾਂ ਨੂੰ ਰਸੋਈ ਤੇ ਕਪੜੇ ਧੋਣ ਦੇ ਧੰਦਿਆਂ ਤੋਂ ਬਚਾ ਉੱਚਿਆਂ ਕੀਤਾ ਜਾਵੇ। ਮਜ਼ਦੂਰਾਂ ਦੇ ਲਖਾਂ ਘਰਾਣਿਆਂ ਨੂੰ ਘੁਰਨਿਆਂ ਤੇ ਗੰਦੀਆਂ ਕਲੀਆਂ ਚੋਂ ਬਦਲਕੇ ਖੁਲਿਆਂ ਘਰਾਂ ਜਿਨ੍ਹਾਂ ਵਿਚ ਆਰਾਮ ਦੇਹ, ਹਰ ਕਿਸਮ ਦੇ ਸਮਾਨ ਨਾਲ ਭਰਪੂਰ ਫਲੈਟ ਹਨ, ਵਿਚ ਬਦਲ ਦਿਤਾ ਗਿਆ ਹੈ। ਭਾਰੀ ਸੋਸ਼ਲਿਸਟ ਸ਼ਹਿਰ ਬਣਦੇ ਜਾ ਰਹੇ ਹਨ। ਨਵੀਂ ਮਜ਼ਦੂਰ ਜਮਾਤ ਦੇ ਘਰਾਂ ਦੀ ਸਟੇਟ ਦੇ ਭਾਰੇ ਹਿਸੇ ਜਿਨਾਂ ਵਿਚ ਬਿਜਲੀ, ਗੈਸ, ਚੰਗੀ ਕਿਸਮ ਦੀਆਂ-ਜ਼ਮੀਨ ਦੇ ਥਲੇ ਗੰਦੇ ਪਾਨ ਆਦ ਕੱਢਣ ਦੀਆਂ-ਨਹਿਰਾਂ ਦਾ ਪੂਰਾ ਪਰਬੰਧ ਹੈ, ਜੋ ਹਰ ਜਗਾ ਬਣਦੇ ਜਾ ਰਹੇ ਹਨ। ਜਦ ਕਿ ਸਰਮਾਏਦਾਰ ਦੁਨੀਆਂ ਵਿਚ ਘਰਾਂ ਦੇ ਮਾਲਕ,ਲੈਂਡ ਲਾਰਡ ਮਜ਼ਦੂਰ ਜਨਤਾ ਤੇ ਉਨ੍ਹਾਂ ਦੇ ਖਾਨਦਾਨਾਂ ਨੂੰ ਗਲੀਆਂ ਵਿਚ ਧਕੀ ਜਾ ਰਹੇ ਹਨ, ਸੋਵੀਅਟ ਯੂਨੀਅਨ ਵਿਚ ਦੋਹਾਂ ਫੈਕਟਰੀਆਂ ਤੇ ਸਾਂਝੀਆਂ ਖੇਤੀਆਂ ਅਤੇ ਹੋਰ ਜਗ ਨਾਲ ਸਬੰਧਤ ਹਸਪਤਾਲਾਂ ਦਾ ਜਾਲ ਵਡੀ ਭਾਰੀ ਗਿਣਤੀ ਵਿਚ ਵਛਾਈ ਜਾ ਰਹੀ ਹੈ ਨੂੰ ਪੁਰਾਣੇ ਰੂਸੀ ਪਿੰਡ ਭੈੜੇ ਆਚਰਨ ਦੀਆਂ ਬੀਮਾਰੀਆਂ ਨਾਲ ਸੜੇ ਪਏ ਸਨ ਤੇ ਛੂਤ ਦੀਆਂ ਬੀਮਾਰੀਆਂ ਨਾਲ ਹੁੰਦੇ ਜਾਇਆ ਕਰਦੇ ਸਨ। ਹੁਣ