ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਮੁਲਕਾਂ ਵਿਚ ਸੈਂਕੜੇ ਤੋਂ ਹਜ਼ਾਰਾਂ ਕਿਸਾਨਾਂ ਦੀਆਂ ਖੇਤੀਆਂ ਤਬਾਹ ਹੋ ਰਹੀਆਂ ਹਨ। ਸੋਵੀਅਟ ਤਾਕਤ ਨੇ ਸਾਂਝੀਆਂ ਖੇਤੀਆਂ ਨੂੰ ਤਰੱਕੀ ਵਾਲੀਆਂ ਤੇ ਖੁਸ਼ਹਾਲ ਬਨਾਉਣ ਦਾ ਬਾਨ੍ਹਣੂ ਬੰਨ੍ਹ ਲਿਆ ਹੈ।

ਇਹ ਸਭ ਕੁਝ ਬੋਲਸ਼ਵਿਕ ਪਾਰਟੀ ਦੀ ਲੀਡਰੀ ਹੇਠ ਮਜ਼ਦੂਰ ਜਮਾਤ ਵਲੋਂ ਕਿਰਸਾਣੀ ਦੀ ਪਿੰਡ ਦੀ ਸੋਸ਼ਲਿਸਟ ਉਸਾਰੀ ਦੇ ਰਸਤੇ ਤੋਂ ਅਗਵਾਈ ਕਰਨ ਨਾਲ ਹੋਇਆ। ਇਹ ਹੈ ਪਿੰਡਾਂ ਵਿਚ ਸਾਂਝੀਆਂ ਖੇਤੀਆਂ ਦੇ ਪਰਬੰਧ ਦੀ ਜਿਤ ਜੇਹੜਾ ਕਿ ਆਰਥਕਤਾ ਦੀ ਸੋਸ਼ਲਿਸਟ ਸ਼ਕਲ ਹੈ, ਦੇ ਫਲ ਕਰਕੇ ਹੋਇਆ।

ਮਜ਼ਦੂਰਾਂ ਤੇ ਕਿਸਾਨਾਂ ਦੀ ਹਾਲਤ

ਸੋਵੀਅਟ ਯੂਨੀਅਨ ਵਿਚ ਬੇਕਾਰੀ ਦਾ ਨਾਮ ਨਿਸ਼ਾਨ ਨਹੀਂ ਹੈ। ਇਸ ਦੇ ਉਲਟ ਸਗੋਂ ਹਰ ਮਜ਼ਦੂਰਾਂ ਤੇ ਸਪੈਸ਼ਲਿਸਟਾਂ ਦੀ ਭਾਰੀ ਲੋੜ ਹੈ। ਇਸ ਲਈ ਸੋਵੀਅਟ ਯੂਨੀਅਨ ਅਜ ਦੀ ਘੜੀ ਬਾਹਰ ਦੇ ਮੁਲਕਾਂ ਚੋਂ ਹਰੀ ਮਜ਼ਦੂਰਾਂ ਤੇ ਸਪੈਸ਼ਲਿਸਟਾਂ ਦੀ ਭਰਤੀ ਕਰ ਰਹੀ

ਹਰ ਸਾਲ, ਹਰ ਮਹੀਨੇ ਸੋਵੀਅਟ ਮਜ਼ਦੂਰਾਂ ਦੀ ਹਾਲਤ ਚੰਗੀ ਤੋਂ ਚੰਗੀ ਹੁੰਦੀ ਜਾ ਰਹੀ ਹੈ। ਉਜਰਤਾਂ ਵਧ ਰਹੀਆਂ ਹਨ, ਹਰ ਇਕ ਘਰਾਣੇ ਦੇ ਕੰਮ ਕਰਨ ਵਾਲਿਆਂ ਮੈਂਬਰਾਂ ਵਿਚ ਵਾਧਾ ਹੋ ਰਿਹਾ ਹੈ। ਕਈ ਹਜ਼ਾਰ ਔਰਤਾਂ ਚੁਰ ਕਰ ਦੇਣ ਵਾਲੀ ਖਿਦਮਤ ਘਰੋਗੀ ਤੋਂ ਲਾਂਭੇ ਕਰਕੇ ਪੈਦਾਵਾਰ