ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਦੀ ਬਣੀ ਹੋਈ ਹੈ। ਉਹ ਆਪਣੀ ਕਿਰਤ ਸ਼ਕਤੀ ਵੇਚਣ ਲਈ ਮਜਬੂਰ ਹਨ, ਕਿਉਂਕਿ ਉਨ੍ਹਾਂ ਦੇ ਕਾਮੇ ਹਥ ਹੀ ਸਿਰਫ ਉਨ੍ਹਾਂ ਦੀ ਜ਼ਿੰਦਗੀ ਦੀ ਹੋਂਦ ਨੂੰ ਕੈਮ ਰਖਣ ਵਾਲੇ ਸਾਧਨ ਹਨ। ਉਜਰਤੀ ਮਜ਼ਦੂਰਾਂ ਦੀ ਏਹ ਫੌਜ ਮਜ਼ਦੂਰ ਜਮਾਤ ਹੈ, ਪ੍ਰੋਲੇਤਾਰੀ ਜਮਾਤ ਹੈ, ਇਸੇ ਦਾ ਨਾਂ ਪ੍ਰੋਲੇਤਾਰੀਆ ਹੈ।

ਸਰਮਾਏਦਾਰੀ ਹਾਲਤਾਂ ਵਿਚ ਕਿਰਤ ਸ਼ਕਤੀ ਭੀ ਇਕ ਜਿਨਸ ਹੈ। ਮਜ਼ਦੂਰ ਸਰਮਾਏਦਾਰਾਂ ਅਗੇ ਅਪਣੀ ਕਿਰਤ ਸ਼ਕਤੀ ਵੇਚਨ ਲਈ ਮਜਬੂਰ ਹੈ, ਨਹੀਂ ਤਾਂ ਭੁਖਾ ਮਰਦਾ ਹੈ। ਅਪਣੀ ਕਿਰਤ ਸ਼ਕਤੀ ਵੇਚਨ ਵਾਲਿਆਂ ਦੀ ਫੌਜ ਭੀ ਅਨੰਤ ਹੈ, ਏਹ ਤਬਾਹ ਹੋ ਚੁੱਕੇ ਕ੍ਰਿਸਾਨਾਂ, ਦਸਤਕਾਰਾਂ ਤੇ ਛੋਟ ਬਰਜੁਆਜ਼ੀ ਵਿਚੋਂ ਨਿਕਲਕੇ ਲਗਾਤਾਰ ਵਧ ਰਹੀ ਹੈ। ਤਾਂ ਤੇ ਮੰਡੀ ਨ ਸਿਰਫ਼ ਕਪੜੇ ਬੂਟ, ਮਾਸ, ਬਟਨ ਆਦ ਦੇ ਖਰੀਦਣ ਵੇਚਣ ਲਈ ਹੀ ਬਣਾਈ ਗਈ ਹੈ ਸਗੋਂ ਕਿਰਤ ਸ਼ਕਤੀ ਲਈ ਭੀ ਮੰਡੀ ਬਣਾਈ ਗਈ ਹੈ।

ਸਰਮਾਏਦਾਰਾਂ ਦੀ ਜਮਾਤ ਅਤੇ ਪ੍ਰੋਲੇਤਾਰੀਆ ਦੀ ਜਮਾਤ ਇਕ ਦੂਸਰੀ ਦੇ ਉਲਟ ਹਨ, ਸਰਮਾਏਦਾਰ ਅਪਣੇ ਲਈ ਮਜ਼ਦੂਰਾਂ ਦੇ ਸਰੀਰ ਵਿਚੋਂ ਵਧ ਤੋਂ ਵਧ ਆਮਦਨ ਨਚੋੜਨ ਦੇ ਚਾਹਵਾਨ ਹਨ। ਸਾਰਾ ਸਰਮਾਏਦਾਰ ਨਜ਼ਾਮ ਏਸੇ ਤਰ੍ਹਾਂ ਹੀ ਚਲਾਇਆ ਜਾਂਦਾ ਹੈ, ਫੈਕਟਰੀ ਦੇ ਮਜ਼ਦੂਰ ਨੂੰ ਜਿਨੀ ਮੇਹਨਤ ਦਾ ਇਵਜ਼ ਮਿਲਦਾ ਹੈ ਉਸ