ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੫

ਹਨ। ਜਿਥੇ ਪਹਿਲੋਂ ਖੇਤੀ ਬਾੜੀ ਦੇ ਖਾਸ ਸੰਦ, ਲਕੜ ਦਾ ਹਲ, ਦਾਤੀ ਤੇ ਫਲ ਸਨ, ਹੁਣ ਟਰੈਕਟਰ, ਕੰਬਾਈਨ ਹਾਰਵੈਸਟਰ (ਵਢ ਕੇ ਨਾਲ ਹੀ ਦਾਣੇ ਕਢੀ ਜਾਣ ਵਾਲੀ ਮਸ਼ੀਨ) ਥਰੈਸ਼ਰ ਅਤੇ ਹੋਰ ਮਸ਼ੀਨਾਂ ਕੰਮ ਕਰ ਰਹੀਆਂ ਹਨ। ਜਿਥੇ ਕਿਸੇ ਦਿਨ ਘੋੜਾ ਤੇ ਮਸ਼ੀਨ ਅਜੇਹੇ ਸੰਦ ਸਨ ਜਿਨਾਂ ਦੁਆਰਾ ਵਡੇ ੨ ਜ਼ਮੀਨਦਾਰ ਤੇ ਧਨੀ ਕਿਸਾਨ ਕੁਲਾਕ ਗਰੀਬ ਕਿਰਸਾਣੀ ਨੂੰ ਲੁਟਿਆ ਖਸੁਟਿਆ ਕਰਦੇ ਸਨ ਤੇ ਗੁਲਾਮ ਬਣਾਈ ਰਖਦੇ ਸਨ। ਅੱਜ ਸਾਂਝੀਆਂ ਖੇਤੀਆਂ ਵਿਚ ਜਥੇਬੰਦ ਹੋ ਚੁਕੇ ਮੇਹਨਤਕਸ਼ ਕਿਸਾਨਾਂ ਨੂੰ ਮਸ਼ੀਨਾਂ ਤੇ ਟਰੈਕਟਰ ਸਟੇਸ਼ਨ ਭਾਰੀ ਮਦਦ ਦੇ ਰਹੇ ਹਨ। ਉਨ੍ਹਾਂ ਨੂੰ ਮਸ਼ੀਨਾਂ ਤੇ ਸੰਦ ਦੇਕੇ ਅਤੇ ਕਲਾਕਾਂ ਵਿਰੁਧ ਲੜਾਈ ਵਿਚ ਹਰ ਤਰਾਂ ਮਦਦ ਕਰਕੇ ੧੯੨੮ ਤੋਂ ਲੈਕੇ ਸੋਵੀਅਤ ਯੂਨੀਅਨ ਦਾ ਜਾਉ ਰਕਬਾ ਦੋ ਕਰੋੜ ਦਸ ਲਖ ਹੈਕਟਰ ਵਧ ਗਿਆ ਹੈ (ਇਕ ਹੈਕਟਰ ਢਾਈ ਏਕੜ ਦੇ ਬਰਾਬਰ ਹੈ)। ਉਸ ਸਮੇਂ ਦੇ ੨ ਕਰੋੜ ਗਰੀਬ ਕਿਸਾਨ ਭੁਖੇ ਜ਼ਿਮੀਦਾਰਾਂ ਤੇ ਕਲਾਕ ਹਥੋਂ ਲੁਟ ਖਸੁਟੇ ਤੇ ਦਬਾਏ ਹੋਏ ਅਜ ਸਾਂਝੀਆਂ ਖੇਤੀਆਂ ਵਿਚ ਦਰਮਿਆਨੇ ਕਿਸਾਨਾਂ ਦੇ ਦਰਜੇ ਤੇ ਆਪੜ ਪਏ ਹਨ ਤੇ ਉਨ੍ਹਾਂ ਆਪਣੇ ਲਈ ਜ਼ਿੰਦਗੀ ਦੇ ਗੁਜ਼ਾਰੇ ਦੀ ਗਾਰੰਟੀ ਕਰਵਾ ਲਈ ਹੈ। ਸਾਂਝੀਆਂ ਖੇਤmi ਦੇ ਕਿਸਾਨ ਦੀ ਆਮ ਸੁਖ ਭਲਾਈ ਵਧ ਰਹੀ ਹੈ। ਜਿਥੇ ਅਜ ਨੌਰਥ ਅਮਰੀਕਾ ਤੇ ਹੋਰ ਬੁਰਜੁਆ