ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੪

ਛੰਬ ਦੀ ਥਾਉਂ ਤੇ ਖੜਾ ਹੋ ਗਿਆ ਹੈ, ਕੀ ਪਰਾਣੀ ਤੇ ਕੀ ਨਵੀਂ ਦੁਨੀਆਂ ਸਭ ਜਾਣਦੀ ਹੈ?

ਜ਼ਾਰ ਦੇ ਦਿਨੀਂ ਇੰਜਨੀਅਰਾਂ ਤੇ ਸਰਮਾਏਦਾਰਾਂ ਨੇ ਦਨਪਰ ਦਰਿਆ ਦੇ ਰੋਡ ਇਲਾਕੇ ਨੂੰ ਜਹਾਜ਼ਰਾਨੀ ਦੇ ਯੋਗ ਬਣਾਉਣ ਲਈ ਕਈ ਵਾਰ ਸਕੀਮਾਂ ਬਣਾਈਆਂ ਤੇ ਢਾਈਆਂ। ਬੋਲਸ਼ਵਿਕਾਂ ਨੂੰ ਦਨੀਪਰ ਨੂੰ ਜਹਾਜ਼ਰਾਨੀ ਯੋਗ ਬਣਾ ਦਿਤਾ ਅਤੇ ਇਸ ਦੇ ਕਨਾਰੇ ਤੇ ਯੂਰਪ ਵਿਚ ਸਭ ਤੋਂ ਵਡਾ ਬਿਜਲੀ ਘਰ ਲੈਨਿਨ ਦੁਨੀਪਰੋਗ ਬਣਾ ਲਿਆ ਹੈ। ਹੁਣ ਬਿਜਲੀ ਦੀ ਇੰਡਸਟਰੀ ਦੇ ਇਸ ਦੇਉ ਉਦਾਲੇ ਦਰਜਨਾਂ ਧਾਤ ਢਾਲਣ ਵਾਲੇ ਕਾਰਖਾਨੇ ਤੇ ਧਾਤ ਦੀਆਂ ਫੈਕਟਰੀਆਂ ਖੜੀਆਂ ਹੋ ਰਹੀਆਂ ਹਨ।

ਜਦ ਕਿ ਸਰਮਾਏਦਾਰ ਮੁਲਕਾਂ ਦੀ ਖੇਤੀ ਬਾੜੀ ਭਾਰੀ ਤਬਾਹੀ ਵਿਚ ਦੀ ਗੁਜ਼ਰ ਰਹੀ ਹੈ। ਕਿਸਾਨਾਂ ਦੀਆਂ ਖੇਤੀਆਂ ਕਮਜੋਰ ਹੋ ਰਹੀਆਂ ਹਨ। ਅਤੇ ਉਹ ਉਜੜ ਦੇ ਜਾ ਰਹੇ ਹਨ। ਬਿਜਾਈ ਦਾ ਰਕਬਾ (ਹੁਕਮਨ) ਘਟਾ ਦਿਤਾ ਗਿਆ ਅਤੇ ਕਿਸਾਨ ਭੁਖ ਤੇ ਗਰੀਬੀ ਨਾਲ ਤਬਾਹ ਹੋਰਹੇ ਹਨ। ਸੋਵੀਯਟ ਯੂਨੀਅਨ ਵਿਚ ਖੇਤੀ ਬਾੜੀ ਬੜੀ ਤੇਜ਼ੀ ਨਾਲ ਵਧ ਫੁਲ ਰਹੀ ਹੈ ਅਤੇ ਕਿਸ਼ਾਣੀ ਦੀ ਹਾਲਤ ਲਗਾਤਾਰ ਬੇਹਤਰ ਹੁੰਦੀ ਜਾ ਰਹੀ ਹੈ। ਜਿਥੇ ਪਹਿਲੋਂ ਵਡੇ ੨ ਜ਼ਿਮੀਦਾਰ ਤੇ ਧਨੀ ਕਿਸਾਨ ਕਲਾਕ ਜ਼ਮੀਨ ਤੇ ਕਾਬਜ਼ ਸਨ ਹੁਣ ਤਾਕਤਵਰ ਗੌਰਮਿੰਟ ਫਾਰਮਾਂ, ਸੋਸ਼ਲਿਸਟ ਖੇਤੀਆਂ (ਸੋਵਖੋਜ਼) ਸਾਂਝੀਆਂ ਖੇਡੀਆਂ (ਕੋਲਖੋਜ਼ ਬਣ ਗਏ ਹਨ। ਪੰਜ ਹਜ਼ਾਰ ਸੋਵਖੋਜ਼ ਤੇ ਦੋ ਲਖ ਸਾਂਝੀਆਂ ਖੇਤੀਆਂ