ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੩

ਮਰ ਰਹੀਆਂ ਹਨ, ਸਾਰੀਆਂ ਸ਼ਾਪਾਂ ਨੂੰ ਜਿੰਦਰੇ ਵਜੇ ਹੋਏ ਹਨ। ਸ਼ਹਿਰ ਤੇ ਪਿੰਡ ਕਬਰਾਂ ਵਾਂਗ ਚੁਪ ਚਾਪ ਹਨ। ਰੇਲਞ ਦੇ ਇੰਜਨ, ਹਜਾਰਾਂ ਮਾਲ ਤੇ ਸਵਾਰ ਗਡੀਆਂ ਸ਼ੰਟ ਕਰ ਪਾਸੇ ਕਰੀ ਜਾ ਰਹੇ ਹਨ | ਜਹਾਜ਼ਾਂ ਦੀਆਂ ਕੰਪਨੀਆਂ ਨੇ ਵਧੀਆ ਦਰਜੇ ਦੇ ਜਹਾਜ਼ ਜੰਗਾਲ ਨਾਲ ਖਾਧ ਜਾਣ ਲਈ ਛਡ ਦਿਤੇ ਹਨ।

ਸੋਵੀਅਟ ਯੂਨੀਅਨ ਵਿਚ ਨਵੀਆਂ ਮਿਲਾਂ, ਫੈਕਟਰੀਆਂ, ਬਿਜਲੀ ਘਰਾਂ ਦੀਆਂ ਦੇਉ ਵਤ ਅਮਾਰਤਾਂ ਸ਼ਮਾਲੀ ਮੈਦਾਨਾਂ ਸਟੇਜ਼ ਉਤੇ, ਪਹਾੜਾਂ ਉਤੇ, ਛੰਬਾ ਉਤੇ, ਦਰਿਆਵਾਂ ਦੇ ਕਿਨਾਰੇ ਇੰਝ ਖੜੀਆਂ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਕਿਤੇ ਜਮੀਨ ਚੋਂ ਉਗ ਰਹੀਆਂ ਹਨ। ਮਾਮੂਲੀ ਜਹੇ ਸ਼ਹਿਦ, ਝੋਪੜੀਆਂ, ਪਿੰਡ ਤੇ ਦਰਿਆ ਜਿਸ ਨੂੰ ਚੋਦ ਸਾਲ ਪਹਿਲੋਂ ਰੂਸ ਵਿਚ ਭੀ ਕੋਈ ਮੁਸ਼ਕਲ ਨਾਲ ਹੀ ਜਾਣਦਾ ਸੀ ਹੁਣ ਦੁਨੀਆਂ ਵਿਚ ਮਸ਼ਹੂਰ ਹੈ ਗਏ ਹਨ। ਅਜ ਤੋਂ ਚਾਰ ਸਾਲ ਪਹਿਲਾਂ ਅਜੇਹੇ ਬਹੁਤ ਹੀ ਘਟ ਆਦਮੀ ਸਨ ਜੇਹੜੇ ਕਿ ਉਗਲਦੇ ਪਹਾੜਾਂ ਵਿਚ ਮੈਗਨਟਿਕ ਪਹਾੜੀ ਕਿਥੇ ਹੈ, ਦਸ ਸਕਦੇ। ਪਰ ਹੁਣ ਦੁਨੀਆਂ ਦੇ ਵਡੇ ਧਾਂਤ ਦੇ ਕਾਰਖਾਨਿਆਂ ਚੋਂ ਇਕ ਮੈਗਨੀਗੋਰਸਕ ਬਾਰੇ ਕਨ ਨ ਸੁਣਿਆ ਹੋਵੇਗਾ? ਹੋ ਸਕਦਾ ਹੈ ਕਿ ਮਾਸਕੋ ਵਾਸੀਆਂ ਨੇ ਭੀ ਨ ਛੰਬ ਦਾ ਨਾਉਂ ਥਾਂ ਕਦੇ ਨਾ ਹੀ ਸੁਣਿਆ ਹੋਵੇ ਪਰ ਹੁਣ ਦੁਨੀਆਂ ਵਿਚ ਸਭ ਤੋਂ ਵੱਡੇ ਬਾਬਿਆਰੰਗ ਕਾਰਖਾਨੇ ਸਬੰਧੀ ਜਿਹੜਾ ਕਿ ਮਾਸਕੋ ਦੀ ਚਾਰਦੀਵਾਰੀਉਂ ਬਾਹਰ ਏਸ