ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਸੋਵੀਅਟ ਯੂਨੀਅਨ ਵਿਚ ਇੰਡਸਟਰੀ ਦਾ ਤੇਜ਼ ਵਾਧਾ

ਸੋਵੀਅਟ ਯੂਨੀਅਨ ਦੀ ਕੌਮੀ ਆਰਥਕਤਾ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਪਤਾ ਇਨ੍ਹਾਂ ਤੋਂ ਹੀ ਲਗ ਜਾਂਦਾ ਹੈ ਕਿ ਸੋਵੀਅਟ ਯੂਨੀਅਨ ਦੀ ਇੰਡਸਟਰੀ ੧੯੩ ਦੇ ਅਖੀਰ ਵਿਚ ਲੜਾਈ ਤੋਂ ਪਹਿਲਾਂ ਦੇ ਦਰਜੇ ਨਾਲੋਂ ਚਾਰ ਗੁਣਾ ਵਧ ਗਈ ਹੈ। ਇਹ ਭੀ ਅਜੇਹੇ ਸਮੇਂ ਵਿਚ ਜਦ ਬਹੁਤ ਸਾਰੇ ਸਰਮਾਏਦਾਰ ਮੁਲਕ ਲੜਾਈ ਤੋਂ ਪਹਿਲਾਂ ਦੇ ਦਰਜੇ ਤਕ ਭੀ ਮੁੜ ਨਹੀਂ ਉਪੜ ਸਕੇ। ਪਿਛਲਿਆਂ ਕੁਝ ਸਾਲਾਂ ਵਿਚ ਜਦ ਕਿ ਸਰਮਾਏਦਾਰ ਮਲਕ ਮੰਦਵਾੜੇ ਵਿਚ ਫਸੇ ਹੋਏ ਸਨ, ਸੋਵੀਅਟ ਯੂਨੀਅਨ ਦੀ ਆਰਥਕਤਾ ਲਗਾ ਭਾਰ ਦਰਿੜਤਾ ਨਾਲ ਅਗਾਂਹ ਵਧਦੀ ਗਈ। ਨਾਲ ਹੀ ਇਹ ਅਜੇਹੀ ਰਫਤਾਰ ਤੇ ਅਗਾਂਹ ਵਧੀ ਕਿ ਕਸੇ ਭੀ ਸਰਮਾਏਦਾਰ ਮਲਕ ਨੇ ਅਜ ਤਕ ਐਨੀ ਤੇਜ਼ੀ ਨਾਲ ਤਰੱਕੀ ਨਹੀਂ ਕੀਤੀ। ੧੯੨੯ ਤੋਂ ੧੯੩੩ ਤਕ ਸੋਵੀਅਟ ਯੂਨੀਅਨ ਦੀ ਇੰਡਸਟਰੀ ਦੀ ਪੈਦਾਵਾਰ ਦੁਗਣੀ (੧੯੨੯ ਨਾਲੋਂ ੨੦੧ ਫੀ ਸਦੀ ਵਧ ਗਈ) ਹੋ ਗਈ ਜਦ ਕਿ ਅਮਰੀਕਾ ਦੀ ਇੰਡਸਟਰੀ ਦੀ ਪੈਦਾਵਾਰ ੩੫, ਇੰਗਲੈਂਡ ਦੀ ੧੪, ਜਰਮਨੀ ਦੀ ੩੩ ਅਤੇ ਫਰਾਂਸ ਦੀ ੨੩ ਫੀ ਸਦੀ ਘਟ ਗਈ।

ਬੁਰਜੁਆ ਮਾਲਕਾਂ ਦੀਆਂ ਮਿਲਾਂ ਤੇ ਫੈਕਟਰੀਆਂ