ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੯

ਅਜੇਹੇ ਪਰਬੰਧ ਨੂੰ ਜਿਸ ਵਿਚ ਮੁਠੀ ਭਰ ਲੁਟੂ ਖਸੂਟੂ ਲਖਾਂ ਮੇਹਨਤਕਸ਼ਾਂ ਨੂੰ ਦਬਾਈ ਜਾਂਦੇ ਹੋਣ, ਬਰਬਾਦ ਕਰਨ ਲਈ ਕੀ ਕਰਨਾ ਚਾਹੀਦਾ ਹੈ? ਇਸ ਲਈ ਇਹ ਜ਼ਰੂਰੀ ਸੀ ਕਿ ਜਨਤਾ ਦੇ ਦਬਾਉ ਦੇ ਸੋਮੇਂ ਤੇ ਇਸਦੀਆਂ ਐਨ ਨੀਹਾਂ ਨੂੰ ਬਰਬਾਦ ਕੀਤਾ ਜਾਂਦਾ। ਇਹ ਸੋਮਾਂ ਪੈਦਾਵਾਰੀ ਦਿਆਂ ਸਾਧਨਾਂ ਤੋਂ ਨਿਜੀ ਮਾਲਕੀ ਸੀ ਅਤੇ ਅਕਤੂਬਰ ਇਨਕਲਾਬ ਨੇ ਇਸ ਸਮੇਂ ਦੀ ਬਰਬਾਦੀ ਨੂੰ ਪੂਰਾ ਕਰ ਦਿਤਾ। ਤਾਕਤ ਹਥ ਵਿਚ ਲੈਂਦਿਆਂ ਹੀ ਮਜ਼ਦੂਰ ਜਮਾਤ ਨੇ ਫੈਕਟਰੀਆਂ, ਮਿਲਾਂ, ਰੇਲਾਂ, ਵਡੀਆਂ ਰਿਆਸਤਾਂ ਆਦ ਉਤੇ ਨਿਜੀ ਮਾਲਕੀ ਦਾ ਖਾਤਮਾ ਕਰ ਦਿਤਾ ਅਤੇ ਸਾਰੀਆਂ ਨੂੰ ਪਰੋਲੇਤਾਰੀ ਮਜ਼ਦੂਰ ਹਕੁਮਤ ਦੀ ਮਾਲਕੀ ਕਰਾਰ ਦੇ ਦਿਤਾ।

ਇੰਞ ਮਿਲਾਂ ਤੇ ਫੈਕਟਰੀਆਂ ਸਰਮਾਏਦਾਰ ਲਈ ਮਜ਼ਦੂਰਾਂ ਦਾ ਖੂਨ ਚੂਸ ਕੇ ਨਫੇ ਖਟਣ ਦੀਆਂ ਖਾਣਾਂ ਹੋਣੋਂ ਬੰਦ ਹੋ ਗਈਆਂ। ਵਾਧੂ ਮੇਹਨਤ ਤੇ ਕਬਜ਼ਾ ਕਰਨ ਦਾ ਸਾਧਨ ਅਤੇ ਉਜਰਤੀ ਮਜ਼ਦੂਰਾਂ ਦੀ ਲੁੱਟ ਖਸਟ ਹੋਣੇ ਬੰਦ ਹੋ ਗਈ। ਸੋਵੀਅਟ ਫੈਕਟਰੀਆਂ ਦੀ ਪੈਦਾਵਾਰ ਸਾਰੀ ਮਜ਼ਦੂਰ ਜਮਾਤ ਤੋਂ ਉਸ ਦੀ ਹਕੂਮਤ ਦੀ ਜਾਇਦਾਦ ਹੈ।

ਜਦ ਮਜ਼ਦੂਰ ਜਮਾਤ ਨੂੰ ਕਾਨਾਂ ਤੇ ਫੈਕਟਰੀਆਂ ਆਪਣੇ ਹੱਥ ਲੈ ਲਈਆਂ ਤਾਂ ਉਥੇ ਲੁਟਿਆਂ ਖਸੁਟਿਆਂ ਜਾਣ ਵਾਲਿਆਂ ਦੀ ਭੀ ਕੋਈ ਜਮਾਤ ਨ ਰਹੀ। ਸੋਵੀਅਟ ਨੇ ਵਡੀ ਜਮੀਨਦਾਰੀ ਜਮਾਤ ਦਾ ਭੀ ਖਾਤਮਾ