ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬

ਵੇਚਨ ਦੀਆਂ ਕੀਮਤਾਂ ਦਾ ਨਫਾ ਅਪਣੀਆਂ ਜੇਬਾਂ ਵਿਚ ਪਾ ਲੈਂਦੇ ਹਨ। ਮਜ਼ਦੂਰਾਂ ਦੀ ਲੁਟ ਇਕੋ ਵੇਲੇ ਦੋਹ ਪਾਸਿਆਂ ਤੋਂ ਹੁੰਦੀ ਹੈ ਉਜਰਤਾਂ ਵਿਚ ਕਾਟ ਨਾਲ ਤੇ ਮਾਲ ਦੀ ਉਚੀ ਕਮਤ ਨਾਲ।

ਫਾਰਮਰ ਦੀ ਜ਼ਿੰਦਗੀ ਭੀ ਬਹੁਤ ਸਾਰੀ ਸਖਤ ਹੋ ਗਈ ਹੈ। ਓਹ ਜਿਹੜੇ ਪਿੰਡਾਂ ਵਿਚ ਹੀ ਰਹਿੰਦੇ ਹਨ ਤੇ ਸ਼ਹਿਰਾਂ ਵਿਚ ਕੰਮ ਵੇਖਣ ਲਈ ਨਹੀਂ ਜਾਂਦੇ ਉਹ ਤਕਰੀਬਨ ਅਸਹਿ ਹਾਲਤਾਂ ਅੰਦਰ ਜ਼ਿੰਦਗੀ ਬਸਰ ਕਰਦੇ ਹਨ। ਅਮਰੀਕਾ ਦਿਆਂ ਅਧਿਆਂ ਫ਼ਾਰਮਰਾਂ ਪਾਸ ਆਪਣੀ ਕੋਈ ਜ਼ਮੀਨ ਨਹੀਂ ਅਤੇ ਵਡਿਆਂ ੨ ਮਾਲਕਾਂ ਪਾਸੋਂ ਮਾਮਲੇ ਤੇ ਲੈਂਦੇ ਹਨ। ਮਾਮਲੇ ਤੇ ਟੈਕਸ ਵਧ ਗਏ ਹਨ। ਬੈਂਕਾਂ ਦੇ ਕਰਜਿਆਂ ਦਾ ਬਿਆਜ ਭੀ ਵਧ ਗਿਆ ਹੈ। ਏਸੇ ਹੀ ਸਮੇਂ ਅਨਾਜ ਦੀਆਂ ਕੀਮਤਾਂ ਇਕ ਦਮ ਡਿਗ ਪਈਆਂ ਹਨ। ਫਾਰਮਰਾਂ ਦੇ ਬਹੁਤ ਸਾਰਿਆਂ ਟਬਰਾਂ ਨੇ ਧੰਨੀ ਜਮੀਨ ਮਾਲਕਾਂ ਦੀਆਂ ਨੌਕਰੀਆਂ ਸਾਂਭ ਲਈਆਂ ਹਨ ਅਤੇ ਅਸਲ ਵਿਚ ਓਹਦੇ ਗੁਲਾਮ ਹੋ ਗਏ ਹਨ। ਉਨ੍ਹਾਂ ਪਾਸ ਹੋਰ ਕਿਤੇ ਜਾਣ ਲਈ ਥਾਉਂ ਨਹੀਂ।

ਜਪਾਨ, ਚੀਨ, ਹਿੰਦਸਤਾਨ ਤੇ ਮਿਸਰ ਵਿਚ ਕਿਸਾਨ ਦੀ ਹਾਲਤ ਖਾਸ ਕਰਕੇ ਦੁਖੀ ਹੋ ਗਈ ਹੈ। ਏਥੇ ਕਿਸਾਨਾਂ ਨੂੰ ਇਕ ਗਲ ਸਤਾਉਂਦੀ ਹੈ ਕਿ ਵਾਧੂ ਜੀਆਂ ਦੀ ਖੁਰਾਕ ਤੋਂ ਕਿਸੇ ਤਰਾਂ ਛੁਟਕਾਰਾ ਹਾਸਲ ਕੀਤਾ ਜਾਵੇ? ਚੀਨੀ ਅਖਬਾਰ ਦੀਆਂ ਖਬਰਾਂ ਹਨ ਕਿ ਚੀਨ ਦੇ ਦੱਖਣੀ ਕਈ ਇਕ ਜ਼ਿਲਿਆਂ ਵਿਚ ਇਨਸਾਨਾਂ ਨੂੰ ਵਿਕਰੀ ਲਈ