ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/7

ਇਹ ਸਫ਼ਾ ਪ੍ਰਮਾਣਿਤ ਹੈ

3

ਅਨਾਜ ਪੈਦਾ ਕਰਦਾ ਹੈ। ਅਤੇ ਵਾਧੂ ਅਨਾਜ ਨੂੰ ਵੇਚਕੇ ਆਪਣੇ ਅਨਾਜ ਦੇ ਏਸ ਹਿਸੇ ਨੂੰ ਜਿਨਸ ਵਿਚ ਪਰਤ ਦਿੰਦਾ ਹੈ। ਦ੍ਰਮਿਆਨਾ ਕਿਸਾਨ ਇਕ ਅਧ ਪਚੱਧੀ ਜਿਨਸੀ ਪੈਦਾ ਵਾਰ ਕਰਨ ਵਾਲਾ ਹੈ। ਪਰ ਧਨੀ ਕਿਸਾਨ (farmer) ਜੇਹੜਾ ਉਜਰਤੀ ਮਜ਼ਦੂਰਾਂ ਅਤੇ ਜ਼ਮੀਨੋਂ ਬੇਮਾਲਕ ਕਿਸਾਨਾਂ ਨੂੰ ਲੁਟਦਾ ਵਾਹੁੰਦਾ ਹੈ (ਹਾਲੇ ਤੇ ਜ਼ਮੀਨ ਦੇਕੇ, ਪੈਦਾਵਾਰੀ ਲਈ ਸੰਦ ਕਰਾਏ ਤੇ ਦੇਕੇ, ਬਿਆਜੂ ਪੈਸਾ ਦੇਕੇ ਆਦ) ਇਕ ਹੋਰ ਹੀ ਚੀਜ਼ ਹੈ। ਉਹ ਇਕ ਪੇਂਡੂ ਸ੍ਰਮਾਏਦਾਰ ਹੈ।

ਪੈਦਾਵਾਰੀ ਦਿਆਂ ਸਾਧਨਾਂ ਦਿਆਂ ਵਡਿਆਂ ਮਾਲਕਾਂ ਭਾਵ ਦੂਜਿਆਂ ਤੋਂ ਕੰਮ ਕਰਾਕੇ ਨਫਾ ਖਟਣ ਵਾਲਿਆਂ ਬੁਰਜੂਆਜ਼ੀ, ਬੈਂਕਰਾਂ, ਬੜੇ ਬੜੇ ਜ਼ਿਮੀਂਦਾਰਾਂ ਦੀ ਜਮਾਤ ਦੀ ਮਨੁਸ਼ ਸਮਾਜ ਵਿਚ ਇਕ ਛੋਟੀ ਜਿਹੀ ਬਹੁਤ ਘਟ ਗਿਣਤੀ ਹੈ। ਕਿਉਂਕਿ ਸਾਰੀਆਂ ਫੈਕਟਰੀਆਂ, ਮਿਲਾਂ, ਜ਼ਮੀਨ ਅਤੇ ਦੂਸਰੇ ਪੈਦਾਵਾਰੀ ਦੇ ਸਾਧਨਾਂ ਦਾ ਸਭ ਤੋਂ ਚੰਗਾ ਹਿਸਾ ਇਨ੍ਹਾਂ ਦੇ ਹਥ ਵਿਚ ਹੈ ਏਸ ਲਈ ਏਹ ਛੋਟੀ ਜਿਹੀ ਜਮਾਤ ਸੈਂਕੜੇ ਕਰੋੜਾਂ ਉਜਰਤੀ ਮਜ਼ਦੂਰਾਂ ਦੀ ਫੌਜ ਉਤੇ ਕਮਾਨ ਕਰਦੀ ਹੈ।

ਉਜਰਤੀ ਮਜ਼ਦੂਰਾਂ ਦੀ ਫੌਜ, ਪੈਦਾਵਾਰੀ ਦੇ ਸੰਦਾਂ, ਸਾਧਨਾਂ ਤੋਂ ਵਾਂਝੇ ਕੀਤੇ ਗਏ ਅਤੇ ਸਿਰਫ ਆਪਣੀ ਕਿਰਤ ਸ਼ਕਤੀ ਦੀ ਬਿਕਰੀ ਤੇ ਗੁਜਾਰਾ ਕਰਨ ਵਾਲੇ ਲੋਕਾਂ