ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੫

ਹੈ। ਕੰਮਦੇ ਘਟੇ ਵਧਾ ਦਿੰਦਾ ਹੈ। ਤੇਜ਼ ਕੰਮ ਕਰਨ ਵਾਲੀਆਂ ਯੁਕਤੀਆਂ ਦੀ ਵਰਤੋਂ ਅਤੇ ਇਤਆਦਿ ਹੋਰ ਤਰੀਕਿਆਂ ਦੀ ਵਰਤੋਂ ਕਰਦਾ ਹੈ।

ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਉਜਰਤਾਂ ਵਿਚ ਕਾਟ ਦਾ ਆਰਾ ਸਾਰਿਆਂ ਸਰਮਾਏਦਾਰ ਮੁਲਕਾਂ ਵਿਚ ਚਲ ਰਿਹਾ ਹੈ। ਮੰਦਵਾੜੇ ਦੇ ਸਮੇਂ ਅਮਰੀਕਾ ਵਿਚ ੩੫ ਫੀਸਦੀ ਕਾਟ ਕੀਤੀ ਗਈ ਅਤੇ ਕੇਲੇ ਦੀ ਇੰਡਸਟਰੀ ਵਿਚ 99 ਫੀ ਸਦ ਕਾਟ ਕੀਤੀ ਗਈ। ਜਰਮਨ ਵਿਚ ਉਜਰਤਾਂ/ ਅਧੀਆਂ ਕਰ ਦਿਤੀਆਂ ਗਈਆਂ। ਇੰਗਲੈਂਡ ਵਿਚ ੧੫ ਫੀ ਸਦੀ ਤੇ ਫਰਾਂਸ ਵਿਚ ੨੫ ਫੀ ਸਦੀ ਕਾਟ ਕੀਤੀ ਗਈ। ਅਮਰੀਕਾ ਦੇ ਕਪੜੇ ਦੇ ਕਾਰਖਾਨਿਆਂ ਵਿਚ ਲਗਾਤਾਰ ਉਜਰਤਾਂ ਵਿਚ ਕਾਟ ਤੇ ਲੁਟ ਖਸੁਟ ਜਾਰੀ ਹੈ। ਮਸਾਲ ਦੇ ਤੌਰ ਤੇ ਬਿਬ ਕੰਪਨੀ ਨੇ ੧੮ ਮਹੀਨਿਆਂ ਵਿਚ ਤਿੰਨ ਵਾਰ ਉਜਰਤਾਂ ਘਟਾਈਆਂ, ਨਾਲ ਹੀ ਇਕ ਮਜ਼ਦੂਰ ਜਿਹੜਾ ੧੨ ਤਕਲੇ ਚਲਾਕੇ ੨੪ ਤਾਲ ਲਿਆ ਕਰਦਾ ਸੀ ਹੁਣ ੨੪ ਤਕਲ ਚਲਾਕੇ ਸਿਰਫ ੧੬ ਡਾਲੇ ਲੈਂਦਾ ਹੈ।

ਸਰਮਾਏਦਾਰ ਮਾਲ ਦੀ ਕੀਮਤ ਵਿਚੋਂ ਖਟਣ ਦੀ ਕੋਸ਼ਸ਼ ਕਰਦੇ ਹਨ। ਜਦ ਥੋਕ ਮਾਲ ਦੀਆਂ ਕੀਮਤਾਂ ਡਿਗ ਰਹੀਆਂ ਹੋਣ, ਤਾਂ ਇਕ ਮਜ਼ਦੂਰ ਖਰੀਦਾਰ ਨੂੰ ਛੋਟੀ ਦੁਕਾਨ ਤੋਂ ਖਰੀਦਦਿਆਂ ਹੋਇਆਂ ਮੁਸ਼ਕਲ ਨਾਲ ਹੀ ਕੋਈ ਫਾਇਦਾ ਪੁਜਦਾ ਹੈ।

ਸੌਦਾਗਰ ਤੇ ਦੁਕਾਨਦਾਰ ਬੋਕ ਤੇ ਇਕੜ ਦੁਕੜ