ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦

ਐੱਨੀ ਘਟ ਕੀਮਤ ਤੇ ਕਦੀ ਭੀ ਕਣਕ ਨਹੀਂ ਵਿਕੀ?

ਇੰਝ ਨ ਸਿਰਫ ਮਜ਼ਦੂਰ, ਸਗੋਂ ਫਾਰਮਰ ਤੇ ਕਿਸਾਨ ਭੀ ਪੈਦਾਵਾਰੀ ਦੀ ਐਨੀ ਬਹੁਤਾਤ ਹੁੰਦਿਆਂ ਹੋਇਆਂ ਭੁਖੇ ਮਰ ਰਹੇ ਹਨ।

ਜਦ ਮੰਡੀ ਵਿਚ ਮਾਲ ਦੀ ਗਿਣਤੀ ਖਰੀਦ ਸ਼ਕਤੀ ਰਖਣ ਵਾਲਿਆਂ (ਖਰੀਦ ਸਕਣ ਵਾਲਿਆ) ਦੀ ਮੰਗ ਨਾਲੋਂ ਵਧ ਜਾਂਦੀ ਹੈ, ਮਾਲ ਦੀ ਕੀਮਤ ਡਿਗਣੀ ਸ਼ੁਰੂ ਹੋ ਜਾਂਦੀ ਹੈ। ਜਦ ਇਕ ਮੁਲਕ ਵਿਚ ਕਣਕ ਖਰੀਦੀ ਜਾ ਸਕਣ ਨਾਲੋਂ ਵਧ ਜਾਂਦੀ ਹੈ ਉਹ ਸੁਸਤ ਹੋ ਜਾਂਦੀ ਹੈ ਤਦ ਖੇਤੀ ਦੀ ਪਦੈਸ਼ ਦੁਆਰਾ ਤਜਾਰਤ ਕਰਨ ਵਾਲੇ ਸਰਮਾਏਦਾਰ ਕੀ ਕਰਦੇ ਹਨ? ਉਹ ਕਣਕ ਦੇ ਜਮਾਂ ਪਏ ਜ਼ਖੀਰੇ ਨੂੰ ਘਟਾਵਣ ਦੀ ਕੋਸ਼ਸ਼ ਕਰਦੇ ਹਨ। ਉਹ ਕਣਕ ਦੇ ਇਕ ਹਿਸੇ ਨੂੰ ਬਰਬਾਦ ਕਰ ਦਿੰਦੇ ਹਨ।

ਅਮਰੀਕਾ ਦੀਆਂ ਕਈਆਂ ਰਿਆਸਤਾਂ ਵਿਚ ਲੈਜਿਸਲੇਚਰ ਕੌਸਲਾਂ ਨੇ ਕਣਕ ਬੀਜਣ ਦੀ ਮਨਾਹੀ ਕਰ ਦਿਤੀ ਅਤੇ ੧੯੩੧ ਦੀ ਫਸਲ ਦਾ ਤੀਜਾ ਹਿਸਾ ਬਰਬਾਦ ਕਰ ਦੇਣ ਦਾ ਹੁਕਮ ਦੇ ਦਿਤਾ। ਅਮਰੀਕਾ ਦੀਆਂ ਦਖਣੀ ਰਿਆਸਤਾਂ ਵਿਚ ਲੈਜਿਸਲੇਚਰ ਕੌਂਸਲ ਨੇ ਕਪਾਹ ਦੀ ਫਸਲ ਦਾ ਤੀਜਾ ਹਿਸਾ ਬਰਬਾਦ ਕਰਨ ਦਾ ਹੁਕਮ ਦੇ ਦਿਤਾ ੧੯੩੨ ਅਤੇ ੩੬ ਵਿਚ ਦੁਬਾਰਾ ਏਸੇ ਹੀ ਤਰਾਂ ਕੀਤਾ ਗਿਆਂ ਅਤੇ ਰੂਜ਼ਵੈਲਟ ਦੀ ਮੁਹਿੰਮ ਨੇ ਇਸ ਨੂੰ ਹੋਰ