ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੯

ਲਗਾਤਾਰ ਵਧਦੀ ਗਈ ਅਤੇ ਬਿਲਕੁਲ ਇਹੀ ਕਾਰਨ ਸੀ ਜਿਸ ਕਰਕੇ ਕਿ ਮਾਲ ਸਟੋਰਾਂ ਵਿਚ ਜਮ੍ਹਾਂ ਹੋਗਿਆ।

ਸਰਮਾਏਦਾਰ ਦੁਨੀਆਂ ਵਿਚ ਕਰਸਾਣੀ ਦੀ ਤਬਾਹੀ

ਮੰਦਵਾੜੇ ਸਮੇਂ ਇੰਡਸਟਰੀ ਦੇ ਮੁੱਲ ਵਾਂਗ ਖੇਤੀ ਦੀ ਪੈਦਾਵਾਰ ਦੀ ਖਪਤ ਵੀ ਘਟ ਜਾਂਦੀ ਹੈ। ਜਦ ਕਰੋੜਾਂ ਮੇਹਨਤਕਸ਼ ਜਨਤਾ ਭੁਖੀ ਮਰ ਰਹੀ ਹੈ ਤੇ ਜ਼ਿੰਦਗੀ ਦੇ ਸਧਨਾਂ ਤੋਂ ਵਾਂਝੀ ਹੈ ਤਾਂ ਕਿਸਾਨਾਂ ਨੂੰ ਭੀ ਆਪਣਾ ਅਨਾਜ, ਮਾਸ, ਦੁਧ ਤੇ ਭਾਜੀਆਂ ਵੇਚਣ ਦਾ ਕੋਈ ਅਸਰ ਨਹੀਂ ਮਿਲਦਾ। ਖੇਤੀ ਦੀ ਪੈਦਾਵਾਰ ਦੀਆਂ ਕੀਮਤਾਂ ਹੇਠਾਂ ਡਿਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਸਾਲ ਦੇ ਤੌਰ ਤੇ ਅਮਰੀਕਾ ਵਿਚ ੧੯੨੯ ਤੋਂ ਲੈਕੇ ੧੯੩੦ ਤਕ ਖੇਤੀ ਦੀ ਪੈਦਾਵਾਰ ਦੀਆਂ ਚੀਜ਼ਾਂ ਦੀ ਕੀਮਤ ਤਕਰੀਬਨ ਤੀਜਾ ਹਿਸਾ ਰਹਿ ਗਈ ਕਣਕ ਦਿਆਂ ਟਰਸਦਾਂ ਨੇ ਕਿਸਾਨਾਂ ਦੀ ਕਣਕ ਤੁਛ ਮਲ ਵਿਚ ਹੀ ਖਰੀਦ ਲਈ।

ਜੋ ਇਕ ਫਾਰਮਰ ਜਾਂ ਕਿਸਾਨ ਅਪਣੀ ਪੈਦਾਵਾਰ ਨੂੰ ਵੇਚਣ ਇਨਕਾਰ ਕਰਦਾ ਹੈ ਤਾਂ ਉਹ ਮਾਲੀਆਂ, ਟੈਕਸ, ਕਰਜੇ ਦਾ ਬਿਆਜ, ਖੇਤੀ ਦੀਆਂ ਮਸ਼ੀਨਾਂ ਦੀਆਂ ਕਿਸ਼ਤਾਂ ਕਿਥੋਂ ਦੇਵੇ? ਉਹਦੀ ਖੇਤੀ ਤਬਾਹ ਹੋ ਜਾਂਦੀ ਹੈ, ਕਣਕ ਟਰਸਟਾਂ ਨੇ ਅਮਰੀਕਨ ਕਿਸਾਨਾਂ ਤੋਂ ੧੯੩੨ ਵਿਚ ਜਿਸ ਘਟ ਕੀਮਤ ਤੇ ਕਣਕ ਖਰੀਦੀ ਅਜ ਤੋਂ ਸੌ ਸਾਲ ਪਿਛੇ ਤੁਕ