ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੭

ਟੁਕੜੇ ੨ ਹੋ ਗਿਆ।

ਜੇ ਇਕ ਬੰਕ ਖਡ ਵਿਚ ਡਿਗੇ ਓਹ ਦੂਜੀਆਂ ਨੂੰ ਭੀ ਆਪਨੇ ਨਾਲ ਖਿਚ ਲੈਂਦੀ ਹੈ ਕਿਉਂਕਿ ਹਰ ਇਕ ਬੰਕ ਦੇ ਦਰਜਨ ਕੁ ਦੂਜੀਆਂ ਬੈਂਕਾਂ ਵਿਚ ਹਿਸੇ ਹੁੰਦੇ ਹਨ।

ਟੁਟੀ ਹੋਈ ਹਰ ਇਕ ਬੰਕ ਦਰਜਨ ਕੁ ਇਸ ਨਾਲ ਸੰਬੰਧਤ ਫਰਮਾਂ ਨੂੰ ਮਰਵਾਊ ਖਤਰੇ ਵਿਚ ਫਸਾ ਦਿੰਦੀ ਹੈ। ਅਮਰੀਕਾ ਦੇ ਸਰਮਾਏਦਾਰਾਂ ਵਾਸਤੇ ੧੯੩੩ ਦਾ ਸਾਲ ਸ਼ੋਕ ਭਰਿਆ ਅਰੰਭ ਹੋਇਆ। ਸਾਰੇ ਮੁਲਕਾਂ ਵਿਚ ਬੈਂਕਾਂ ਵਿਚ ਪੈਸਿਆਂ ਵਾਲਿਆਂ ਨੇ ਝਟਾ ਝਟ ਪੈਸੇ ਚ ਕਨੇ ਅਰੰਭ ਦਿਤੇ ਅਤੇ ਸੋਨੇ ਵਿਚ ਮੰਗਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਹੀ ੧੯ ਹਜ਼ਾਰ ਬੰਕਾਂ ਆਰਜ਼ੀ ਤੌਰ ਤੇ ਬੰਦ ਕਰਨੀਆਂ ਪਈਆਂ। ੫ ਹਜ਼ਾਰ ਤੋਂ ਵਧ ਵੇਰ ਮੁੜ ਖੁਲੀਆਂ ਹੀ ਨਾ। ਡਾਲਾ ਜਿਹੜਾ ਕਿ ਦੁਨੀਯਾ ਦੀ ਮੰਡੀ ਵਿਚ ਸਭ ਤੋਂ ਸਥਿਰ ਸਿੱਕਾ ਸਮਝਿਆ ਜਾਂਦਾ ਸੀ ਪੌਂਡ ਤੋਂ ਬਾਹਦ ਤੇਜ਼ੀ ਨਾਲ ਹੇਠ ਡਿਗ ਪਿਆ।

ਸਰਮਾਏਦਾਰੀ ਦੀ ਸਾਰੀ ਤਵਾਰੀਖ ਵਿਚ ਕਿਸੇ ਇਕ ਭੀ ਮੰਦਵਾੜੇ ਵਿਚ ਐਨੇ ਦੀਵਾਲੇ ਨਿਕਲਣ ਦੀ ਗਿਣਤੀ ਨਹੀਂ ਮਿਲੇਗੀ।

ਸਰਮਾਏਦਾਰ ਦੁਨੀਆਂ ਵਿਚ ਬੇਕਾਰੀ ਅਣਸੁਣੇ ਦਰਜੇ ਤਕ ਵਧ ਚੁਕੀ ਹੈ। ੧੯੩੩ ਦੇ ਅਧ ਵਿਚ ਅਮ੍ਰੀਕਾ ਵਿਚ ਇਕ ਕੂੜ ਸਠ ਲਖ ਬੇਕਾਰ ਸਨ ਭਾਵ ਅਮਰੀਕਾ ਵਿਚ ਕੁਲ ਮਜ਼ਦੂਰਾਂ ਦੀ ਅਧੀ ਗਿਣਤੀ