ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਹੋਈਆਂ ਸਭ ਪੈਦਾਵਾਰਾਂ ਮੰਡੀ ਵਿਚ ਲੈ ਜਾਕੇ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ ਭਾਵ ਜਿਨਸ (Commodity) ਵਿਚ ਪਰਤ ਜਾਂਦੀਆਂ ਹਨ।

ਸਰਮਾਏਦਾਰ ਆਰਥਕਤਾ ਜਿਨਸੀ ਆਰਥਕਤਾ ਹੈ।

ਸਰਮਾਏਦਾਰੀ ਆਰਥਕਾ ਜਿਨਸੀ ਆਰਥਕਤਾ ਹੈ, ਪਰ ਹਰ ਇਕ ਜਿਨਸੀ ਆਰਥਕਤਾ ਸ਼ਰਮਾਏਦਾਰ-ਆਰਥਿਕਤਾ ਨਹੀਂ ਹੋ ਸਕਦੀ। ਇਕ ਮੋਚੀ ਨੂੰ ਲੈ ਲਵੋ ਉਹ ਖੁਦ ਆਪਣੇ ਪੈਦਾਵਾਰੀ ਦੇ ਸਾਧਨਾਂ ਨਾਲ ਮੰਡੀ ਵਿਚ ਵੇਚਣ ਲਈ ਜੁਤੀਆਂ ਬਣਾਉਂਦਾ ਹੈ ਤਾਂ ਫੇਰ ਉਹਦੀ ਆਰਥਕਤਾ ਭੀ ਤਾਂ ਜਿਨਸੀ ਆਰਥਕਤਾ ਹੈ ਪਰ ਇਹ ਅਜੇ ਸਰਮਾਏਦਾਰ ਆਰਥਕਤਾ ਨਹੀਂ। ਅਜੇਹਾ ਮੋਚੀ ਸਰਮਾਏਦਾਰ ਨਹੀਂ ਸਗੋਂ ਇਕ ਅਧ ਪਚੱਧੀ ਜਿਨਸੀ ਪੈਦਾਵਾਰ ਕਰਨ ਵਾਲਾ ਹੈ। ਜਦ ਉਹ ਕੰਮ ਕਰਾਉਣ ਲਈ ਮਜ਼ਦੂਰ ਰਖ ਲੈਂਦਾ ਹੈ, ਉਨ੍ਹਾਂ ਦੀ ਮਿਹਨਤ ਵਿਚੋਂ ਨਫਾ ਖਟਦਾ ਹੈ ਤਾਂ ਉਹ ਇਕ ਲੁਟ ਖਸੁਟ ਕਰਨ ਵਾਲਾ ਇਕ ਸਰਮਾਏਦਾਰ ਬਣ ਜਾਂਦਾ ਹੈ। ਇਹ ਹੀ ਹਾਲ ਦਰਮਿਆਨੇ ਕਿਸਾਨ ਦੀ ਬਾਬਤ ਹੈ। ਉਹ ਆਪਣੇ ਆਪ ਆਪਣੇ ਟਬਰਾਂ ਦੀ ਮਦਦ ਨਾਲ, ਖੁਦ ਆਪਣੇ ਪੈਦਾਵਾਰੀ ਦੇ ਸਾਧਨਾਂ (ਸੰਦਾਂ, ਬੀਜ ਆਦ) ਨਾਲ