ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੩

੧੯੩੨ ਦਾ ਸਾਲ ਸਰਮਾਏਦਾਰ ਦੇਸ਼ਾਂ ਲਈ ਸਭ ਤੋਂ ਔਖਾ ਸਾਲ ਸੀ। ਇਸ ਸਾਲ ਲਗ ਭਗ ਅਜਿਹੇ ਕੋਈ ਭੀ ਸਰਮਾਏਦਾਰ ਦੇਸ਼ ਨਹੀਂ ਸਨ। ਜਿਨਾਂ ਵਿਚ ਪੈਦਾਵਾਰ ਲੜਾਈ ਤੋਂ ਪਹਿਲੋਂ ਸਾਲਾਂ ਦੇ ਦਰਜੇ ਨਾਲੋਂ ਵਧੀ ਹੋਵੇ। ਓਨਾਂ ਨੇ ਜਿਨਾਂ ਕਿ ਉਨ੍ਹਾਂ ਦੇ ਕਾਰਖਾਨੇ, ਮਿਲਾਂ, ਕਾਨਾਂ ਆਦਿਕ ਪੈਦਾ ਕਰ ਸਕਦੀਆਂ ਸਨ। ਉਸਦਾ ੫੦-੭੦ ਪਰਤੀ ਸੈਂਕੜਾ ਪੈਦਾ ਕੀਤਾ। ਹਜਾਰਾਂ ਕਾਰਖਾਨੇ ਬਲਕਲ ਬੰਦ ਕਰ ਦਿਤੇ ਗਏ ਅਤੇ ਲਖਾਂ ਕਾਰਖਾਨੇ ਅਧੀ ਦਿਹਾੜੀ ਕੰਮ ਕਰਦੇ ਸਨ। ਮੰਡੀ ਨਾ ਹੋਣ ਕਰਕੇ ਸਟੋਰਾਂ ਵਿਚ ਬੇਅੰਤ ਮਾਲ ਦੇ ਤੋਦੇ ਲਗ ਗਏ।

ਮਿਸਾਲ ਲਈ ਜਰਮਨੀ ਨੂੰ ਲੈ ਲਉ। ਇਸ ਨੇ ਜਿਨਾਂ ਕਿ ਕੋਲਾ ਕਢਣਾ ਸੀ ਉਸ ਤੋਂ ਅਧਾ ਕਢਿਆ। ਅਪਨੀ ਸਨਅਤ ਦੀ ਕਾਬਲੀਅਤ ਤੋਂ ਕਚਾ ਲੋਹਾ ਚੌਥਾ ਹਿਸਾ ਤੇ ਫੌਲਾਦ ਤੀਜਾ ਹਿਸਾ ਬਣਾਇਆ ਅਤੇ ਮਸ਼ੀਨ ਕਲ ੨੬ ਫੀ ਸਦੀ ਬਣਾਈਆਂ। ੧੯੨੯-੩੨ ਤਕ ਦੇ ਤਿੰਨਾਂ ਸਾਲਾਂ ਵਿਚ ਜਰਮਨੀ ਦੀ ਇਮਾਰਤੀ ਸਨਅਤ ਜਿਨੀ ਪਹਿਲਾਂ ਸੀ ਉਸ ਦਾ ਕਲ ਦਸਵਾਂ ਹਿਸਾ ਰਹਿ ਗਈ।

ਯੂ. ਐਸ, ਅਮਰੀਕਾ ਦੀ ਸਨਅਤ ਨੇ ੧੯੩੨ ਵਿਚ ਅਪਨੀ ਪੈਦਾਵਾਰ ਤੇ ਤਾਕਤ ਦੇ ਅਧੀ ਬਰਾਬਰ ਕੰਮ ਕੀਤਾ। ਲੋਹੇ ਤੇ ਫੌਲਾਦ ਦੀ ਪੈਦਾਵਾਰ ਸੌ ਪਿਛੇ ੮੫ ਡਿਗ ਪਈ ਤੇ ਧਾਤਾਂ ਦੇ ਕਾਰਖਾਨਿਆਂ ਨੇ (ਜਿਨਾਂ ਕਿ ਓਹਨਾਂ ਨੂੰ ਪੈਦਾ ਕਰਨਾ ਚਾਹੀਦਾ ਸੀ) ਉਸਦਾ ਦਸਵਾਂ