ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

50

ਚੌਥੀ ਨਿਸ਼ਾਨੀ ੧੯੧੪-੧੮ ਦੀ ਲੜਾਈ ਵਿਚ ਹਾਰਿਆਂ ਹੋਇਆਂ ਮਲਕਾਂ ਜਰਮਨੀ, ਆਸਟਰੀਆ ਆਦ ਅਤੇ ਜਿਤਿਆਂ ਹੋਇਆਂ ਮੁਲਕਾਂ ਇੰਗਲੈਂਡ, ਫਰਾਂਸ, ਅਮਰੀਕਾ ਆਦ ਵਿਚਕਾਰ ਵਿਰੋਧਤਾਈਆਂ ਦਾ ਸਖਤ ਹੋ ਜਾਣਾ ਹੈ।

ਲੈਨਿਨ ਨੇ ੧੯੨੦ ਵਿਚ ਕਿਹਾ ਸੀ ਕਿ ੧੯੧੪ ੧੮ ਦੀ ਲੜਾਈ ਨੇ ਹਾਰਿਆਂ ਹੋਇਆਂ ਮੁਲਕਾਂ, ਜਰਮਨੀ, ਆਸਟਰੀਆ, ਹੰਗਰੀ, ਬਲਗੇਰੀਆਂ ਨੂੰ ਬਹੁਤ ਪਿਛੇ ਸੁਟ ਦਿਤਾ ਹੈ। ਇਨ੍ਹਾਂ ਨੂੰ ਜੇਤੂ ਮੁਲਕਾਂ ਤੋਂ ਤਕਰੀਬਨ ਪੂਰੇ ਨਿਰਭਰ ਹੋਣ ਦੀ ਹਾਲਤ ਤਕ ਉਪੜਾ ਦਿੱਤਾ ਹੈ।

ਹਾਰੇ ਹੋਏ ਮੁਲਕ ਅਜਿਹੀ ਹਾਲਤ ਵਿਚ ਨਹੀਂ ਰਹਿ ਸਕਦੇ। ਉਹ ਜੇਤੂ ਮੁਲਕਾਂ ਵਲੋਂ ਉਨ੍ਹਾਂ ਉਤੇ ਪਾਏ ਗਏ ਭਾਰੀ ਬੋਝ ਤੋਂ ਛੁਟਕਾਰਾ ਹਾਸਲ ਕਰਨ ਦੀ ਕੋਸ਼ਸ਼ ਵਿਚ ਹਨ। ਹਾਰਿਆਂ ਹੋਇਆਂ ਮੁਲਕਾਂ ਦੇ ਸਰਮਾਏਦਾਰ ਲੜਾਈ ਦਾ ਕਰਜਾ ਅਦਾ ਕਰਨ ਦੇ ਬੋਝ ਨੂੰ ਪਰੇ ਸੁਟ ਦੇਣਾ ਚਾਹੁੰਦੇ ਹਨ ਅਤੇ ਤਾਕਤ ਦਵਾਰਾ ਨਵੇਂ ਇਲਾਕੇ ਨਵੀਆਂ ਮੰਡੀਆਂ ਕਲੋਨੀਆ ਤੇ ਕਬਜ਼ੇ ਕਰਨ ਦੇ ਚਾਹਵਾਨ ਹਨ। ਪਰ ਇਨ੍ਹਾਂ ਮੁਲਕਾਂ ਦੇ ਪਰੋਲੇਤਾਰੀ ਆ ਏਸ ਦੂਹਰੀ ਲੁਟ, ਆਪਣੀ ਬੁਰਜੂਆਜ਼ੀ ਦੀ ਤੇ ਜੇਤੂ ਮੁਲਕ ਦੀ ਬੁਰਜੂਆਜ਼ੀ, ਨੂੰ ਨਹੀਂ ਸਹਾਰ ਸਕਦੇ। ਇਨ੍ਹਾਂ ਵਿਰੋਧਤਾਈਆਂ ਵਿਚ ਵਾਧਾ ਅਵੱਸ਼ ਯ ਹੀ ਇਕ ਨਵੀਂ ਇਮਪੀਰੀਅਲਿਸਟ ਜੰਗ ਤੇ ਪਰੋਲੇਤਾਰੀ