ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੯

ਤੀਜੀ ਨਿਸ਼ਾਨੀ ਕਲੋਨੀਆਂ ਤੇ ਇਮਪੀਰੀਅਲਿਸਟ ਮੁਲਕਾਂ ਵਿਚਕਾਰ ਵਿਰੋਧਤਾਈਆਂ ਦਾ ਤਿਖਿਆਂ ਹੋ ਜਾਣਾ ਹੈ। ਲੈਨਿਨ ਨੇ ੧੯੨੦ ਵਿਚ ਕਹਾ ਸੀ ਕਿ ਇਮਪੀਰੀਅਲਿਸਟ ਲੜਾਈ ਤੋਂ ਪਿਛੋਂ:-

“ਜਨਤਾ ਦੀ ਕੁਖ ਤੇ ਤਬਾਹੀ ਵਧ ਰਹੀ ਹੈ, ਖ਼ਾਸ ਕਰਕੇ ਉਨ੍ਹਾਂ ਸਵਾ ਅਰਬ ਲੋਕਾਂ ਦੀ ਜਿਹੜੇ ਕਿ ਕੁਲ ਦੁਨੀਆਂ ਦੀ ਵਸੋਂ ਦਾ ੭੦ ਫੀਸਦੀ ਹਨ ਅਥਵਾ ਅਧੀਨ ਦੇਸ ਹਨ ਜਿਨ੍ਹਾਂ ਦੀ ਵਲੋਂ ਕਾਨੂੰਨੀ ਤੌਰ ਤੇ ਕਲ ਹੱਕਾਂ ਤੋਂ ਵਾਂਜੀ ਹੋ ਗਈ ਹੈ ਤੇ ਜਿਨਾਂ ਨੂੰ ਸਰਮਾਏਦਾਰ ਮਾਲੀ, ਲੁਟੇਰਿਆਂ ਦੇ ਹਵਾਲੇ ਕੀਤਾ ਗਿਆ ਹੈ।”

ਲੜਾਈ ਦੇ ਸਮੇਂ ਅਤੇ ਲੜਾਈਓਂ, ਬਾਹਦ ਕਈ ਇਕ ਕਾਲੋਨੀਆਂ ਵਿਚ ਇਨਡਸਟਰੀ ਚਲ ਪਈ ਅਤੇ ਇਨ੍ਹਾਂ ਦੀ ਆਪਣੀ ਦੇਸੀ ਮਜ਼ਦੂਰ ਜਮਾਤ ਤੇ ਬੁਰਜੂਆਜ਼ੀ ਪੈਦਾ ਹੋ ਗਈ। ਹਰ ਜਗ੍ਹਾ ਕਈ ਕਰੋੜ ਕਿਸਾਨ ਜਨਤਾ ਦੀ ਤਬਾਹੀ ਵਧ ਆਈ। ਕਾਲੋਨੀਆਂ ਦੀ ਮਜ਼ਦੂਰ ਜਮਾਤ ਤੇ ਕਸਾਨੀ ਪਰੋਲੋਤਾਰੀਆਂ ਦੀ ਲੀਡਰੀ ਹੇਠ ਇਮਪੀਰੀਲਜ਼ਮ ਦੇ ਜੂਲੇ ਹੇਠਾਂ ਤੇ ਆਪਣੀ ਬੁਰਜੂਆਜ਼ੀ ਦੀ ਲੁਟ ਹੋਣੋਂ ਨਿਕਲਣ ਦੀ ਕੋਸ਼ਸ਼ ਕਰ ਰਹੀ ਹੈ।

ਕਲੋਨੀਆਂ ਦੀ ਇਨਕਲਾਬੀ ਲਹਿਰ ਭੀ ਸਾਰੇ ਸਰਮਾਏਦਾਰ ਪ੍ਰਬੰਧ ਦੇ ਮੰਦਵਾੜੇ ਦੀ ਇਕ ਪ੍ਰਤੱਖ ਨਸ਼ਾ ਹੈ।