ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਮਜ਼ਦੂਰ ਜਮਾਤ ਦੀ ਲੁਟ ਖਸੁਟ ਬਹੁਤ ਹੀ ਵਧ ਗਈ, ਕਿਉਕਿ ਕੰਮ ਦੀ ਕਰੜਾਈ ਇਕ ਭਿਆਨਕ ਰੂਪ ਧਾਰਨ ਕਰ ਗਈ ਹੈ। ਹੁਣ ਸਿਰਫ ਮਜ਼ਦੂਰਾਂ ਦੀ ਰਾਖਵੀਂ ਫੌਜ ਹੀ ਨਹੀਂ ਰਹਿ ਗਈ ਸਗੋਂ ਬੇਕਾਰਾਂ ਦੀ ਇਕ ਪਕੀ ਫੌਜ ਬਣ ਗਈ ਹੈ, ਜੇਹੜੀ ਕਦੇ ਵੀ ਫੈਕਟਰੀਆਂ ਜਾਂ ਮਿਲਾਂ ਵਿਚ ਵਾਪਸ ਨਹੀਂ ਲਈ ਜਾਵੇ। ਅਮਰੀਕਾ, ਜਰਮਨੀ ਤੇ ਇੰਗਲੈਂਡ ਵਿਚ ਪਕਿਆਂ ਬੇਕਾਰਾਂ ਦੀ ਗਿਣਤੀ ਸੌ ਕੰਮ ਕਰਨ ਵਾਲਿਆਂ ਮਗਰ ੮ ਤੋਂ ੨੦ ਤਕ ਰਹਿੰਦੀ ਹੈ। ੧੯੨੯ ਤੋਂ ੧੯੩੨ ਤਾਈਂ ਸੌ ਮਗਰ ਬੇਕਾਰਾਂ ਦੀ ਔਸਤ ਟਲ ਗਿਣਤੀ ੩੦ ਤੋਂ ੫੦ ਤਕ ਰਹੀ। ਬੇਕਾਰਾਂ ਦੀ ਇਸ ਫੌਜ ਦੀ ਮਜ਼ਦੂਰੀ ਸਰਮਾਏਦਾਰਾਂ ਨੂੰ ਕੰਮ ਲਗਿਆਂ ਹੋਇਆਂ ਮਜ਼ਦੂਰਾਂ ਦੀਆਂ ਉਜਰਤਾਂ ਤੇ ਹਮਲੇ ਕਰਨ, ਉਜਰਤਾਂ ਘਟੌਣ ਤੇ ਕੰਮ ਕਰਨ ਦੀ ਹਾਲਤ ਮੰਦੀ ਕਰਨ ਦੀ ਖੁਲ ਦਿੰਦੀ ਹੈ।

ਜਮਾਤੀ ਵਿਰੋਧਤਾਈਆਂ ਵਧ ਤੋਂ ਵਧ ਹੁੰਦੀਆਂ ਜਾਂਦੀਆਂ ਹਨ। ਜਨਤਾ ਨੂੰ ਸਰਮਾਏਦਾਰੀ ਪਰਬੰਧ ਦੇ ਦੀਵਾਲਾ ਨਿਕਲ ਜਾਣ ਦਾ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਹੁੰਦਾ ਜਾਂਦਾ ਹੈ ਅਤੇ ਇਹ ਗਲ ਖੁਦ ਹੀ ਮਜ਼ਦੂਰਾਂ ਵਿਚ ਇਨਕਲਾਬ ਪੈਦਾ ਕਰੀ ਜਾਂਦੀ ਹੈ। ਸਰਮਾਏਦਾਰੀ ਸਮਾਜ ਦੀ ਇਹ ਵਿਰੋਧਤਾਈਂ ਸਿਰਫ ਖੁਦ ਸਰਮਾਏਦਾਰੀ ਸਮਾਜ ਦੇ ਖਾਤਮੇ ਨਾਲ ਹੀ ਹਲ ਹੋ ਸਕਦੀ ਹੈ।