ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਲੈਨਿਨ ਨੇ ਕਿਹਾ ਸੀ, ‘ਸਰਮਾਏਦਾਰੀ ਦਾ ਢਹਿ ਪੈਣਾ ਅਵਸ਼ਯ ਹੈ, ਜਨਤਾ ਦੀ ਇਨਕਲਾਬੀ ਜਾਗਰਤਾਂ ਹਰ ਪਾਸੇ ਵਧ ਰਹੀ ਹੈ। ਇਸ ਦੀ ਪੁਸ਼ਟੀ ਵਿਚ ਹਜਾਰਾਂ ਨਸ਼ਾਨੀਆਂ ਦਿਸ ਰਹੀਆਂ ਹਨ।”

‘ਸਰਮਾਏਦਾਰ ਬੁਰਜੂਆਜੀ ਜ਼ਿਆਦਾ ਤੋਂ ਜ਼ਿਆਦਾ ਕਿਸੇ ਨਾ ਕਿਸੇ ਤਰਾਂ ਕਿਸੇ ਇਕ ਮੁਲਕ ਵਿਚ ਹੋਰ ਲਖਾਂ ਮਜ਼ਦੂਰਾਂ ਕਿਸਾਨਾਂ ਦਾ ਖੁਨ ਕਰਕੇ ਸੋਸ਼ਲਿਜ਼ਮ ਦੀ ਜਿਤ ਨੂੰ ਪਛਾੜ ਸਕਦੀ ਹੈ, ਪਰ ਉਹ ਸਰਮਾਏਦਾਰੀ ਨੂੰ ਬਚਾ ਨਹੀਂ ਸਕਦੀ।’

ਸਰਮਾਏਦਾਰੀ ਪਾਸ ਅਜੇ ਭੀ ਰੋਕ ਲਈ ਬਹੁਤ ਸਾਰੇ ਸਾਧਨ ਮੌਜੂਦ ਹਨ। ਇਸ ਪਾਸ ਸਦੀਆਂ ਦੀ ਪੁਰਾਣੀ ਤਾਕਤਵਰ ਹਕੁਮਤੀ ਮਸ਼ੀਨ ਹੈ। ਸਰਮਾਏਦਾਰੀ ਅਜੇ ਭੀ ਮਜ਼ਦੂਰ ਜਮਾਤ ਤੇ ਉਹਦੀਆਂ ਜਥੇਬੰਦੀਆਂ ਉਤੇ ਫਾਸਿਸਟ ਡਿਕਟੇਟਰ ਧਾਵਾ ਕਰਨ ਦੇ ਯੋਗ ਹੈ। ਸਰਮਾਏਦਾਰੀ ਅਜੇ ਭੀ ਅਪਣੇ ਏਜੰਟਾਂ, ਸੋਸ਼ਲ ਦਗੇਬਾਜ਼ਾਂ- ਜਿਹੜੇ ਆਪਣੇ ਆਪ ਨੂੰ ਲੇਬਰ, ਸੋਸ਼ਲ ਡੈਮੋਕਰੈਟਿਕ, ਸੋਸ਼ਲਿਸਟ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਦਸਦੇ ਹਨ ਤੋਂ ਕੰਮ ਲੈ ਰਹੀ ਹੈ ਅਤੇ ਜਿਹੜੇ ਅਸਲ ਵਿਚ ਸਰਮਾਏਦਾਰੀ ਨੂੰ ਬਚਾਉਣ ਦੀ ਕੋਸ਼ਸ਼ ਕਰ ਰਹੇ ਹਨ।

ਗਰੇਜ ਅਤੇ ਉਨਾਂ ਦੀ ਤਾਕਤਵਰ ਮਸ਼ੀਨਰੀ, ਪਹੈਸ, ਬੁਰਜੁਆ ਵਿਦਯਾ, ਕਿਤਾਬਾਂ, ਬੀਏਟਰ, ਸਿਨੇਮਾ, ਇਹ ਸਾਰੇ ਸਰਮਾਏਦਾਰੀ ਦੇ ਹਥ ਵਿਚ ਤਾਕਤਵਰ ਹਥਿਆਰ ਹਨ।